ਗੁਜਰਾਤ ਦੇ ਕੱਛ ’ਚ ਭੁਚਾਲ

0
151

ਅਹਿਮਦਾਬਾਦ : ਗੁਜਰਾਤ ਦੇ ਕਛ ਜ਼ਿਲ੍ਹੇ ’ਚ ਐਤਵਾਰ ਤੜਕੇ 3.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਵਿਗਿਆਨ ਖੋਜ ਸੰਸਥਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਭੂਚਾਲ ਨਾਲ ਜਾਨ-ਮਾਲ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਭੂਚਾਲ ਦੇ ਝਟਕੇ ਤੜਕੇ 3.58 ਵਜੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਲਖਪਤ ਤੋਂ 53 ਕਿੱਲੋਮੀਟਰ ਉੱਤਰ-ਪੂਰਬ ’ਚ ਸੀ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਸੂਬੇ ਦੇ ਸੌਰਾਸ਼ਟਰ ਖੇਤਰ ਦੇ ਅਮਰੇਲੀ ਜ਼ਿਲ੍ਹੇ ’ਚ 3.7 ਤੀਬਰਤਾ ਦਾ ਭੂਚਾਲ ਆਇਆ ਸੀ। ਗੁਜਰਾਤ ’ਚ ਭੂਚਾਲ ਦਾ ਖਤਰਾ ਕਾਫੀ ਜ਼ਿਆਦਾ ਰਹਿੰਦਾ ਹੈ।