ਚੀਨ ਨਾਲ ਕੁਝ ਮੁੱਦਿਆਂ ’ਤੇ ਸਹਿਮਤੀ ਬਣੀ : ਜੈਸ਼ੰਕਰ

0
151

ਬਿ੍ਰਸਬੇਨ : ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਤਵਾਰ ਕਿਹਾ ਕਿ ਭਾਰਤ ਅਤੇ ਚੀਨ ਨੇ ਤਣਾਅ ਦੇ ਕੁਝ ਮਾਮਲਿਆਂ ਨੂੰ ਹੱਲ ਕਰਨ ਵਿਚ ਪ੍ਰਗਤੀ ਕੀਤੀ ਹੈ, ਜਿਨ੍ਹਾਂ ਵਿਚ ਫੌਜਾਂ ਦੀ ਵਾਪਸੀ ਤੇ ਹੋਰ ਮੁੱਦੇ ਸ਼ਾਮਲ ਹਨ।
ਉਨ੍ਹਾ ਦੀ ਟਿੱਪਣੀ ਪੂਰਬੀ ਲੱਦਾਖ ਦੇ ਡੇਪਸਾਂਗ ਤੇ ਡੇਮਚੋਕ ਵਿਚ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਆਈ ਹੈ। ਭਾਰਤੀ ਫੌਜ ਨੇ ਡੇਪਸਾਂਗ ਵਿਚ ਗਸ਼ਤ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਡੇਮਚੋਕ ਵਿਚ ਗਸ਼ਤ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ ਸੀ। ਜੈਸ਼ੰਕਰ ਨੇ ਭਾਰਤੀ ਪੱਤਰਕਾਰਾਂ ਵੱਲੋਂ ਭਾਰਤ ਅਤੇ ਚੀਨ ਦੇ ਸੰਦਰਭ ’ਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਬਹੁਤ ਜ਼ਿਆਦਾ ਵਿਗੜ ਗਏ ਸਨ, ਜਿਨ੍ਹਾਂ ਦੇ ਕਾਰਨ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਭਾਰਤ ਤੇ ਚੀਨ ਨੇ ਤਣਾਅ ਵਾਲੇ ਕਝ ਮੁੱਦਿਆਂ ’ਤੇ ਸਹਿਮਤੀ ਬਣਾ ਲਈ ਹੈ।