ਹਥਿਆਰਾਂ ਸਣੇ ਦੋ ਗਿ੍ਫਤਾਰ

0
147

ਅੰਮਿ੍ਤਸਰ : ਪੰਜਾਬ ਪੁਲਸ ਨੇ ਦੋ ਵਿਅਕਤੀਆਂ ਨੂੰ ਚਾਰ ਹਥਿਆਰਾਂ ਸਮੇਤ ਕਾਬੂ ਕਰਦਿਆਂ ਅੰਮਿ੍ਤਸਰ ‘ਚ ਤਸਕਰੀ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ | ਮੁਲਜ਼ਮਾਂ ਦੀ ਪਛਾਣ ਆਦਿਤਿਆ ਕਪੂਰ (ਮੱਖਣ) ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ | ਇਨ੍ਹਾਂ ਦੇ ਕਬਜ਼ੇ ‘ਚੋਂ 5 ਮੈਗਜ਼ੀਨ ਤੇ 14 ਰੌਂਦ ਸਮੇਤ ਇੱਕ ਗਲਾਕ ਪਿਸਤੌਲ ਸਮੇਤ ਚਾਰ ਹਥਿਆਰ ਬਰਾਮਦ ਕੀਤੇ ਗਏ ਹਨ | ਕਪੂਰ ਖਿਲਾਫ ਪਹਿਲਾਂ ਹੀ 12 ਅਪਰਾਧਕ ਮਾਮਲੇ ਦਰਜ ਹਨ ਅਤੇ ਉਹ ਅਮਰੀਕਾ ਸਥਿਤ ਅਪਰਾਧੀਆਂ ਬਲਵਿੰਦਰ ਐਸ ਤੇ ਪ੍ਰਭਦੀਪ ਐਸ ਅਤੇ ਪੁਰਤਗਾਲ ਸਥਿਤ ਅਪਰਾਧੀ ਮਨਪ੍ਰੀਤ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ | ਡੀ ਜੀ ਪੀ ਗੌਰਵ ਯਾਦਵ ਨੇ ‘ਐਕਸ’ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਕ੍ਰਾਈਮ ਸਿੰਡੀਕੇਟ ਜੱਗੂ ਭਗਵਾਨਪੁਰੀਆ ਕ੍ਰਾਈਮ ਸਿੰਡੀਕੇਟ ਦਾ ਵਿਰੋਧੀ ਹੈ |