ਦਿੱਲੀ : ਚਾਰ ਵਾਰ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਐਤਵਾਰ ਆਪ ਛੱਡ ਕੇ ਮੁੜ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾ ਦੇ ਪੁੱਤਰ ਗੁਰਮੀਤ ਸਿੰਘ ‘ਰਿੰਕੂ’ ਬੱਲੀ ਵੀ ਭਾਜਪਾ ’ਚ ਸ਼ਾਮਲ ਹੋਏ ਹਨ। ਉਹ ਆਮ ਆਦਮੀ ਪਾਰਟੀ ਦੇ ਯੁਵਾ ਚਿਹਰੇ ਸਨ। ਹਰੀਨਗਰ ਤੋਂ ਚਾਰ ਵਾਰ ਵਿਧਾਇਕ ਰਹੇ ਬੱਲੀ ਭਾਜਪਾ ਦੀ ਮਦਨ ਲਾਲ ਖੁਰਾਣਾ ਸਰਕਾਰ ’ਚ ਮੰਤਰੀ ਰਹੇ।