ਗੁੱਜਰ ਤੋਂ ਡੇਢ ਕਿਲੋ ਹੈਰੋਇਨ ਫੜੀ

0
142

ਟਾਂਡਾ ਉੜਮੁੜ (ਜਸਵਿੰਦਰ ਸੰਧੂ, ਓਂਕਾਰ ਸਿੰਘ)-ਐਸ.ਟੀ.ਐਫ ਟੀਮ ਜਲੰਧਰ ਨੇ ਟਾਂਡਾ ਇਲਾਕੇ ਵਿੱਚ ਨਸ਼ਾ ਤਸਕਰੀ ਤੇ ਵੱਡੀ ਕਾਰਵਾਈ ਕਰਦਿਆਂ ਟਾਂਡਾ-ਸ੍ਰੀ ਅੰਮਿ੍ਰਤਸਰ ਸਹਿਬ ਨੈਸ਼ਨਲ ਹਾਈਵੇ ’ਤੇ ਸਥਿਤ ਮਾਰੁੂਤੀ ਏਜੰਸੀ ਨੇੜੇ ਬਣੀ ਕਲੋਨੀ ਵਿੱਚ ਕੁੱਲ ਬਣਾ ਕੇ ਰਹਿੰਦੇ ਇਕ ਗੁੱਜਰ ਕੋਲੋਂ ਛਾਪੇਮਾਰੀ ਦੌਰਾਨ ਕਰੀਬ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ। ਮੁਲਜ਼ਮ ਦੀ ਪਛਾਣ ਰਾਂਝਾ ਵਾਸੀ ਪੁਲ ਪੁਖਤਾ ਥਾਣਾ ਟਾਂਡਾ ਵਜੋਂ ਹੋਈ ਹੈ।ਐਸ ਟੀ ਐਫ ਜਲੰਧਰ ਟੀਮ ਦੇ ਇੰਚਾਰਜ ਡੀ ਐਸ ਪੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਐਸ ਟੀ ਐਫ ਜਲੰਧਰ ਟੀਮ ਦੀ ਟੀਮ ਦੇ ਏ ਐਸ ਆਈ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਏ ਐਸ ਆਈ ਅਮਨਦੀਪ ਸਿੰਘ, ਹੈਡ ਕਾਂਸਟੇਬਲ ਅਕਾਸ਼ਦੀਪ ਸਿੰਘ, ਹੈਡ ਕਾਂਸਟੇਬਲ ਰਵੀ ਕੁਮਾਰ ਤੇ ਹੈਡ ਕਾਂਸਟੇਬਲ ਧੰਨਜੀਤ ਦੀ ਟੀਮ ਵਲੋਂ ਇੱਕ ਇਤਲਾਹ ’ਤੇ ਟਾਂਡਾ – ਸ੍ਰੀ ਅੰਮਿ੍ਰਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਸਥਿਤ ਮਾਰੂਤੀ ਏਜੰਸੀ ਨੇੜੇ ਬਣੀ ਕਲੋਨੀ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਗੁੱਜਰ ਦੇ ਕੁੱਲ ’ਤੇ ਛਾਪਮਾਰੀ ਕੀਤੀ ਤਾਂ ਤਲਾਸ਼ੀ ਦੌਰਾਨ ਰਾਂਝਾ ਨਾਮਕ ਗੁੱਜਰ ਕੋਲ ਰੱਖੇ ਇੱਕ ਬੈਗ ਵਿੱਚੋਂ ਕਰੀਬ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ।