ਅਰਸ਼ ਡੱਲਾ ਕੈਨੇਡਾ ’ਚ ਗਿ੍ਰਫਤਾਰ!

0
135

ਓਟਵਾ : ਮੀਡੀਆ ਰਿਪੋਰਟਾਂ ਹਨ ਕਿ ਖਾਲਿਸਤਾਨੀ ਦਹਿਸ਼ਤਗਰਦ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਕੈਨੇਡਾ ’ਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ’ਚ ਗਿ੍ਰਫਤਾਰ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਡੱਲਾ ਨੂੰ ਮਿਲਟਨ ਟਾਊਨ ’ਚ 27-28 ਅਕਤੂਬਰ ਨੂੰ ਹੋਏ ਹਥਿਆਰਬੰਦ ਟਕਰਾਅ ਦੇ ਸੰਬੰਧ ’ਚ ਫੜਿਆ ਗਿਆ ਹੈ।
ਹਾਲਟਨ ਰਿਜਨਲ ਪੁਲਸ ਸਰਵਿਸ ਨੇ 29 ਅਕਤੂਬਰ ਨੂੰ ਕਿਹਾ ਸੀ ਕਿ ਉਸਨੇ ਹਸਪਤਾਲ ਆਏ ਦੋ ਜ਼ਖਮੀ ਬੰਦਿਆਂ ਨੂੰ ਪੁੱਛਗਿੱਛ ਤੋਂ ਬਾਅਦ ਗਿ੍ਰਫਤਾਰ ਕੀਤਾ। ਪਰ ਉਸ ਨੇ ਇਹ ਨਹੀਂ ਦੱਸਿਆ ਸੀ ਕਿ ਇਨ੍ਹਾਂ ’ਚ ਡੱਲਾ ਵੀ ਹੈ।
ਡੱਲਾ ਮਾਰੇ ਜਾ ਚੁੱਕੇ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਰਿਹਾ ਹੈ। ਉਹ ਖਾਲਿਸਤਾਨ ਟਾਈਗਰ ਫੋਰਸ ਦੇ ਚੀਫ ਵਜੋਂ ਵਿਚਰ ਰਿਹਾ ਹੈ ਤੇ ਉਸ ਨੂੰ ਨਿੱਝਰ ਦਾ ਜਾਨਸ਼ੀਨ ਮੰਨਿਆ ਜਾਂਦਾ ਹੈ। ਉਹ ਭਾਰਤ ਨੂੰ ਅੱਤ ਲੋੜੀਂਦੇ ਅਪਰਾਧੀਆਂ ਵਿੱਚੋਂ ਇਕ ਹੈ। ਕੌਮੀ ਜਾਂਚ ਏਜੰਸੀ ਨੇ ਭਾਰਤ ’ਚ ਟੈਰਰ-ਗੈਂਗਸਟਰ ਸਿੰਡੀਕੇਟ ਚਲਾਉਣ ਲਈ ਤਿੰਨ ਹੋਰਨਾਂ ਦੇ ਨਾਲ ਉਸ ਖਿਲਾਫ ਕੋਰਟ ’ਚ ਚਾਰਜਸ਼ੀਟ ਪੇਸ਼ ਕੀਤੀ ਸੀ।