ਸ਼ਾਹਰੁਖ ਨੂੰ ਧਮਕੀ ਦੇ ਸੰਬੰਧ ’ਚ ਵਕੀਲ ਗਿ੍ਰਫਤਾਰ

0
148

ਰਾਏਪੁਰ : ਮੁੰਬਈ ਪੁਲਸ ਨੇ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੰਗਲਵਾਰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਵਕੀਲ ਨੂੰ ਗਿ੍ਰਫਤਾਰ ਕੀਤਾ ਹੈ। ਮੁੰਬਈ ਪੁਲਸ ਨੇ ਇਸ ਜਾਂਚ ਕਰਨ ਲਈ 7 ਨਵੰਬਰ ਨੂੰ ਰਾਏਪੁਰ ਦਾ ਦੌਰਾ ਕੀਤਾ ਸੀ ਅਤੇ ਪੁੱਛ-ਗਿੱਛ ਲਈ ਫੈਜ਼ਾਨ ਖਾਨ ਨੂੰ ਤਲਬ ਕੀਤਾ ਸੀ, ਜੋ ਪੇਸ਼ੇ ਵਜੋਂ ਵਕੀਲ ਹੈ।
ਰਾਏਪੁਰ ਦੇ ਐੱਸ ਐੱਸ ਪੀ ਸੰਤੋਸ਼ ਸਿੰਘ ਨੇ ਦੱਸਿਆ ਕਿ ਫੈਜ਼ਾਨ ਖਾਨ ਨੂੰ ਪੰਡਰੀ ਥਾਣਾ ਖੇਤਰ ਤੋਂ ਗਿ੍ਰਫਤਾਰ ਕੀਤਾ ਗਿਆ। ਧਮਕੀ ਵਾਲੀ ਕਾਲ ਫੈਜ਼ਾਨ ਦੇ ਨਾਂਅ ’ਤੇ ਰਜਿਸਟਰਡ ਫੋਨ ਨੰਬਰ ਰਾਹੀਂ ਕੀਤੀ ਗਈ ਸੀ। ਉਂਝ ਪੁੱਛ-ਗਿੱਛ ਦੌਰਾਨ ਵਕੀਲ ਨੇ ਦੱਸਿਆ ਕਿ ਉਸ ਦਾ ਫੋਨ ਗਵਾਚ ਗਿਆ ਸੀ ਅਤੇ ਉਸ ਨੇ 2 ਨਵੰਬਰ ਨੂੰ ਖਮਾਰਡੀਹ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ।