ਰਾਂਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਆਪਣੇ ਜਹਾਜ਼ ਵਿਚ ਤਕਨੀਕੀ ਨੁਕਸ ਪੈ ਜਾਣ ਕਾਰਨ ਝਾਰਖੰਡ ਦੇ ਦਿਓਘਰ ਹਵਾਈ ਅੱਡੇ ‘ਤੇ ਬਾਅਦ ਦੁਪਹਿਰ 2.20 ਵਜੇ ਤੋਂ 4.55 ਵਜੇ ਤਕ ਫਸੇ ਰਹੇ | ਦਿੱਲੀਓਾ ਦੂਜਾ ਜਹਾਜ਼ ਆਇਆ ਤੇ ਉਨ੍ਹਾ ਨੂੰ ਲੈ ਕੇ ਦਿੱਲੀ ਗਿਆ | ਮੋਦੀ ਬਿਰਸਾ ਮੁੰਡਾ ਦੀ 150ਵੀਂ ਜੈਅੰਤੀ ਦੇ ਸੰਬੰਧ ਵਿੱਚ ‘ਜਨਜਾਤੀ ਗੌਰਵ ਦਿਵਸ’ ਵਿੱਚ ਸ਼ਾਮਲ ਹੋਣ ਲਈ ਜਮੁਈ ਗਏ ਸਨ | ਜਮੁਈ ਤੋਂ ਦਿਓਘਰ ਦਾ ਫਾਸਲਾ ਕਰੀਬ 80 ਕਿੱਲੋਮੀਟਰ ਹੈ | ਇਲਾਕੇ ਦੇ ਹਵਾਈ ਖੇਤਰ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ ਗਿਆ ਸੀ | ਇਸ ਕਰਕੇ ਗੋਡਾ ਤੋਂ ਰਾਹੁਲ ਦੇ ਹੈਲੀਕਾਪਟਰ ਨੂੰ ਉੱਡਣ ਲਈ ਏਅਰ ਟ੍ਰੈਫਿਕ ਕੰਟਰੋਲ ਤੋਂ ਦੋ ਘੰਟੇ ਲੇਟ ਮਨਜ਼ੂਰੀ ਮਿਲੀ |