16.8 C
Jalandhar
Wednesday, November 20, 2024
spot_img

ਗੈਰੀ ਸੰਧੂ ’ਤੇ ਹਮਲਾ

ਚੰਡੀਗੜ੍ਹ : ਪੰਜਾਬੀ ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ ਲਾਈਵ ਪਰਫਾਰਮੈਂਸ ਦੌਰਾਨ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਵਾਇਰਲ ਵੀਡੀਓ ਵਿਚ ਵਿਅਕਤੀ ਸਟੇਜ ’ਤੇ ਚੜ੍ਹ ਗਿਆ ਅਤੇ ਗੈਰੀ ਸੰਧੂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਅਤੇ ਪੁਲਸ ਅਧਿਕਾਰੀਆਂ ਨੇ ਤੁਰੰਤ ਦਖਲ ਦੇ ਕੇ ਹਮਲਾਵਰ ਨੂੰ ਰੋਕਿਆ, ਪਰ ਉਹ ਸਟੇਜ ਤੋਂ ਫਰਾਰ ਹੋ ਗਿਆ। ਗੈਰੀ ਸੰਧੂ ਨਿਊ ਸਾਊਥ ਵੇਲਜ਼ ਵਿੱਚ ਲਾਈਵ ਸ਼ੋਅ ਦੌਰਾਨ ਗਾ ਰਿਹਾ ਸੀ। ਜਦੋਂ ਸੰਧੂ ਨੇ ਭੀੜ ਵੱਲ ਕਥਿਤ ਤੌਰ ’ਤੇ ਇਤਰਾਜ਼ਯੋਗ ਇਸ਼ਾਰਾ ਕੀਤਾ ਤਾਂ ਪ੍ਰਸੰਸਕ ਭੜਕ ਉੱਠੇ ਅਤੇ ਇਕ ਵਿਅਕਤੀ ਨੇ ਸਟੇਜ ’ਤੇ ਆ ਕੇ ਗੈਰੀ ਸੰਧੂ ਨੂੰ ਫੜ ਲਿਆ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਥੋੜ੍ਹੀ ਜੱਦੋਜਹਿਦ ਤੋਂ ਬਾਅਦ ਹਮਲਾਵਰ ਨੂੰ ਹੇਠਾਂ ਸੁੱਟ ਲਿਆ। ਗੈਰੀ ਸੰਧੂ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

Related Articles

Latest Articles