ਮੋਦੀ ਦੀ ਚਿੰਤਨ ਨਹੀਂ, ਚਿੰਤਾ ਬੈਠਕ : ਕਾਂਗਰਸ

0
9

ਨਵੀਂ ਦਿੱਲੀ : 23 ਅਤੇ 24 ਸਤੰਬਰ ਨੂੰ ਹੋਣ ਵਾਲੀ ਕੇਂਦਰੀ ਕੈਬਨਿਟ ਮੰਤਰੀਆਂ ਦੀ ਦੋ ਦਿਨਾਂ ‘ਚਿੰਤਨ ਬੈਠਕ’ ਨੂੰ ਕਾਂਗਰਸ ਨੇ ਸਰਕਾਰ ਦੀ ਵਧਦੀ ਆਲੋਚਨਾ ਦੇ ਵਿਚਕਾਰ ‘ਚਿੰਤਾ ਬੈਠਕ’ ਦੱਸਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ, ”ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ 23 ਅਤੇ 24 ਸਤੰਬਰ ਨੂੰ ਸਾਰੇ ਕੇਂਦਰੀ ਮੰਤਰੀਆਂ ਦੀ ਚਿੰਤਨ ਬੈਠਕ ਬੁਲਾਈ ਹੈ। ਦਰਅਸਲ, ਇਹ ਇੱਕ ‘ਚਿੰਤਾ ਬੈਠਕ’ ਹੈ, ਕਿਉਂਕਿ ਉਹ ਇੱਕ ਪੱਧਰ ‘ਤੇ ਅਤੇ ਪਹਿਲਾਂ ਕਦੇ ਨਾ ਦੇਖੀ ਗਈ ਤੀਬਰਤਾ ਨਾਲ ਚੌਤਰਫਾ ਸਵਾਲਾਂ ਅਤੇ ਆਲੋਚਨਾ ਦਾ ਪੂਰੀ ਤਰ੍ਹਾਂ ਹੱਕਦਾਰ ਨਿਸ਼ਾਨਾ ਬਣ ਗਏ ਹਨ।” ਰਮੇਸ਼ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਦੋਸ਼ ਲਾਉਂਦਿਆਂ ਕਿਹਾ ਹੈ, ”ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਵਿੱਚ ਉਸ ਮਾਮੂਲੀ, ਪਰ ‘ਪੂਰੀ ਤਰ੍ਹਾਂ ਦਾਗ਼ੀ’ ਦੋ-ਤਿਹਾਈ ਬਹੁਮਤ ਦੀ ਭਾਲ ਜਾਰੀ ਰੱਖ ਰਹੇ ਹਨ ਤਾਂ ਜੋ ਵਿਰੋਧੀ ਧਿਰ ਦੀ ਏਕਤਾ ਨਾਲ 17 ਅਪ੍ਰੈਲ ਨੂੰ ਉਨ੍ਹਾ ਅਤੇ ਮੋਦੀ ਸਰਕਾਰ ਦੇ ਹੋਏ ਅਪਮਾਨ ਦਾ ਬਦਲਾ ਲਿਆ ਜਾ ਸਕੇ। ਉਸ ਦਿਨ ਗਣਰਾਜ ਉਨ੍ਹਾਂ ਦੇ ਸ਼ੈਤਾਨੀ ਬਿੱਲਾਂ (ਜੁੜਵੇਂ ਹਲਕਾਬੰਦੀ ਤੇ ਮਹਿਲਾ ਰਿਜ਼ਰਵੇਸ਼ਨ ਬਿੱਲ) ਦੇ ਪਾਸ ਹੋਣ ਤੋਂ ਬਚ ਗਿਆ ਸੀ। ਇਹ ਏਕਤਾ ਤੋੜਨ ਅਤੇ ਡਰਾਉਣ ਦੀਆਂ ਉਨ੍ਹਾ ਦੇ ਚੱਲ ਰਹੇ ਯਤਨਾਂ ਤੋਂ ਖੁਦ ਨੂੰ ਬਚਾਏਗੀ।”