ਭਾਜਪਾ ਤੇ ਸੰਘ ਦਾ ਫਾਸ਼ੀ ਟੋਲਾ ਖਤਰਨਾਕ ਫਿਰਕੂ ਪੱਤਾ ਖੇਡ ਰਿਹੈ : ਅਰਸ਼ੀ

0
241

ਮਾਨਸਾ (ਆਤਮਾ ਸਿੰਘ ਪਮਾਰ)-ਮੁਜ਼ਾਰਾ ਲਹਿਰ ਦੇ ਮੋਢੀ, ਉਘੇ ਸੁਤੰਤਰਤਾ ਸੰਗਰਾਮੀਏ, ਮਹਾਨ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੇ ਬਰਸੀ ਸਮਾਗਮ ਮÏਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਾਮਰੇਡ ਫੱਕਰ ਦੀ ਸਿਆਸੀ ਧਿਰ ਸੀ ਪੀ ਆਈ ਆਪਣਾ 100 ਵਾਂ ਵਰ੍ਹਾ ਮਨਾ ਰਹੀ ਹੈ | ਪਿਛਲੇ ਸੌ ਸਾਲ ਵਿੱਚ ਪਾਰਟੀ ਨੇ ਮਿਸਾਲੀ ਅਣਗਿਣਤ ਕੁਰਬਾਨੀਆਂ ਤੇ ਤਸੀਹੇ ਆਪਣੇ ਪਿੰਡੇ ‘ਤੇ ਸਹਿ ਕੇ ਢੇਰ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ | ਅਜ਼ਾਦੀ ਅੰਦੋਲਨ ਵਿੱਚ ਸੀ ਪੀ ਆਈ ਵੱਲੋਂ ਇਤਿਹਾਸਕ ਭੂਮਿਕਾ ਨਿਭਾਈ ਗਈ ਹੈ | ਉਹਨਾ ਹਾਜ਼ਰ ਸਾਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ (ਪਾਰਟੀ ਕਾਂਗਰਸ) 21 ਤੋਂ 25 ਸਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ, ਜਿਸ ਦੀ ਸਫਲਤਾ ਲਈ ਤਿਆਰੀਆਂ ਸਮੁੱਚੇ ਪੰਜਾਬ ਵਿੱਚ ਆਰੰਭ ਹੋ ਚੁੱਕੀਆਂ ਹਨ | ਪੰਜਾਬ ਦੀ ਪਾਰਟੀ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਮੁੱਚੇ ਮਹਾਂ-ਸੰਮੇਲਨ ਦੀ ਮਹਿਮਾਨ-ਨਿਵਾਜ਼ੀ ਕਰ ਰਹੀ ਹੈ¢ਇਸ ਤੋਂ ਪਹਿਲਾਂ ਵੀ 1958 ਵਿੱਚ ਅਮਿ੍ਤਸਰ, 1978 ਵਿੱਚ ਬਠਿੰਡਾ ਅਤੇ 2005 ਵਿੱਚ ਚੰਡੀਗੜ੍ਹ ਵਿਖੇ ਮਹਾਂ-ਸੰਮੇਲਨ ਹੋ ਚੁੱਕੇ ਹਨ¢
ਸਾਥੀ ਅਰਸ਼ੀ ਨੇ ਪੰਜਾਬ ਦੀਆਂ ਜਮਹੂਰੀ, ਧਰਮ ਨਿਰਪੱਖ ਤੇ ਦੇਸ਼ ਭਗਤ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਕਤ ਮਹਾਂ-ਸੰਮੇਲਨ ਦੀ ਸਫਲਤਾ ਤੇ ਕਾਮਯਾਬੀ ਲਈ ਵਧ-ਚੜ੍ਹ ਕੇ ਸਹਿਯੋਗ ਦੇਣ¢ ਕਮਿਊਨਿਸਟ ਆਗੂ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਭਾਜਪਾ, ਆਰ ਐੱਸ ਐੱਸ ਫਾਸ਼ੀ ਟੋਲਾ ਬੁਨਿਆਦੀ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਘੱਟ ਗਿਣਤੀਆਂ ਦੇ ਧਾਰਮਕ ਸਥਾਨਾਂ ਦੇ ਸਰਵੇਖਣ ਵਰਗਾ ਖਤਰਨਾਕ ਫਿਰਕੂ ਪੱਤਾ ਖੇਡ ਰਿਹਾ ਹੈ¢
ਇਸ ਮÏਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਰੁਲਦੂ ਸਿੰਘ ਮਾਨਸਾ, ਨਿਰਮਲ ਸਿੰਘ ਝੰਡੂਕੇ, ਛੱਜੂ ਰਾਮ ਰਿਸ਼ੀ, ਲਛਮਣ ਸਿੰਘ ਚੱਕ ਅਲੀਸ਼ੇਰ, ਡਾ. ਧੰਨਾ ਮੱਲ ਗੋਇਲ, ਭਜਨ ਸਿੰਘ ਘੁੰਮਣ, ਚਤਿੰਨ ਸਿੰਘ ਆਦਿ ਨੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਤੀਹਰੀ ਗੁਲਾਮੀ ਦੇ ਸ਼ਿਕਾਰ ਮੁਜ਼ਾਰਿਆਂ ਨੂੰ ਮੁਜ਼ਾਰਾ ਲਹਿਰ ਤਹਿਤ 784 ਪਿੰਡਾਂ ‘ਚ 19 ਲੱਖ ਏਕੜ ਜ਼ਮੀਨ ਦੇ ਮਾਲਕ ਬਣਾਇਆ ਗਿਆ ਸੀ | ਮÏਜੂਦਾ ਦੌਰ ਅੰਦਰ ਆਰਥਕ ਲੁੱਟ ਤੇ ਸਮਾਜਿਕ ਪਾੜੇ ਨੂੰ ਖਤਮ ਕਰਨ ਲਈ ਕਾਮਰੇਡ ਫੱਕਰ ਦੀ ਸੋਚ ‘ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਮੰਗ ਹੈ, ਤਾਂ ਜੋ ਨੌਜਵਾਨ ਪੀੜ੍ਹੀ ਉਹਨਾਂ ਦੀ ਸੋਚ ਨਾਲ ਜੁੜ ਸਕੇ | ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚÏਹਾਨ, ਏਟਕ ਦੇ ਐਡਵੋਕੇਟ ਕੁਲਵਿੰਦਰ ਉੱਡਤ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ ਨੇ ਲਾਲ ਝੰਡੇ ਨੂੰ ਮਜ਼ਬੂਤ ਕਰਨ ਲਈ ਲਹਿਰ ਨੂੰ ਪਾਰਟੀ ਦੀ 100ਵੀਂ ਵਰੇਗੰਢ ਮÏਕੇ ਮਾਨਸਾ ਵਿਖੇ ਹੋਣ ਵਾਲੀ ਵਿਸ਼ਾਲ ਰਾਜਸੀ ਰੈਲੀ ਨੂੰ ਸਫ਼ਲ ਬਣਾਉਣ ਲਈ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਦੀ ਅਪੀਲ ਕੀਤੀ¢
ਕਾਨਫਰੰਸ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰੂਪ ਸਿੰਘ ਢਿੱਲੋਂ ਦੀ ਅਗਵਾਈ ਅਤੇ ਬਲਦੇਵ ਸਿੰਘ ਬਾਜੇਵਾਲਾ, ਸੀਤਾ ਰਾਮ ਗੋਬਿੰਦਪੁਰਾ ‘ਤੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਦੀ ਪ੍ਰਧਾਨਗੀ ਮੰਡਲ ਹੇਠ ਹੋਈ¢ਕਾਨਫਰੰਸ ਦÏਰਾਨ ਕਾਮਰੇਡ ਫੱਕਰ ਅਤੇ ਕਾਮਰੇਡ ਬੂਟਾ ਸਿੰਘ ਦਾ ਪਰਵਾਰ ਵਿਸ਼ੇਸ਼ ਤÏਰ ‘ਤੇ ਸ਼ਾਮਲ ਹੋਏ | ਇਸ ਸਮੇਂ ਕਰਨੈਲ ਸਿੰਘ ਭੀਖੀ, ਅਮਰੀਕ ਸਿੰਘ ਫਫੜੇ, ਪੱਤਰਕਾਰ ਆਤਮਾ ਸਿੰਘ ਪਮਾਰ, ਸਤਪਾਲ ਰਿਸ਼ੀ, ਮੇਜਰ ਸਿੰਘ ਦੂਲੋਵਾਲ, ਹਰਪਾਲ ਬੱਪੀਆਣਾ, ਕਪੂਰ ਸਿੰਘ ਕੋਟ ਲੱਲੂ, ਹਰਮੀਤ ਸਿੰਘ ਬੋੜਾਵਾਲ, ਗੋਰਾ ਟਾਹਲੀਆਂ, ਭੁਪਿੰਦਰ ਸਿੰਘ ਗੁਰਨੇ, ਮੰਗਤ ਰਾਮ ਭੀਖੀ, ਹਰਨੇਕ ਸਿੰਘ ਮਾਨਸਾ ਖੁਰਦ, ਰਾਮਫਲ ਸਿੰਘ ਚੱਕ ਅਲੀ ਸ਼ੇਰ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਕ੍ਰਿਸ਼ਨ ਸ਼ਰਮਾ ਆਦਿ ਆਗੂ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ | ਸਰਪੰਚ ਹਰਦੀਪ ਸਿੰਘ ਬਾਲੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਕਾਨਫਰੰਸ ਦÏਰਾਨ ਨਾਟਕ ਟੀਮ ਵੱਲੋਂ ਇਨਕਲਾਬੀ ਨਾਟਕ ਅਤੇ ਲੋਕ-ਪੱਖੀ ਗਾਇਕਾਂ ਵੱਲੋਂ ਗੀਤ ਪੇਸ਼ ਕੀਤੇ ਗਏ |