ਬੱਜਰ ਗੁਨਾਹਾਂ ਦੇ ਪਸ਼ਚਾਤਾਪ ਲਈ ਲੈਟਰੀਨਾਂ ਤੇ ਵਾਸ਼ਰੂਮ ਸਾਫ ਕਰਨ ਦੀ ਸਜ਼ਾ, ਬਾਦਲ ਦਾ ਫ਼ਖਰ-ਏ-ਕੌਮ ਖਿਤਾਬ ਰੱਦ
ਅੰਮਿ੍ਤਸਰ (ਜਸਬੀਰ ਸਿੰਘ ਪੱਟੀ/ਕੰਵਲਜੀਤ ਸਿੰਘ)
ਦਾਗੀਆਂ ਤੇ ਬਾਗੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਗਤਾਂ ਦੀਆਂ ਲੈਟਰੀਨਾਂ ਤੇ ਵਾਸ਼ਰੂਮ ਸਾਫ ਕਰਨ ਦੀ ਤਨਖਾਹ ਲਗਾਉਣ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਦਰਕਿਨਾਰ ਕਰਦਿਆਂ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਸਜਾਏ ਚੁੱਲੇ੍ਹ ਖਤਮ ਕਰਕੇ ਛੇ ਮਹੀਨਿਆਂ ਵਿੱਚ ਅਕਾਲ ਤਖਤ ਨੂੰ ਸਮਰਪਤ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਪ੍ਰਧਾਨ ਸਮੇਤ ਨਵੀਂ ਚੋਣ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ |
ਸ੍ਰੀ ਅਕਾਲ ਤਖਤ ਅੱਗੇ ਅਕਾਲੀ ਆਗੂ ਕਤਾਰ ਵਿੱਚ ਬੈਠੇ ਸਨ | ਅਕਾਲ ਤਖਤ ਦੇ ਸਾਹਮਣੇ ਜੰਗਲੇ ਲਗਾ ਕੇ ਇੱਕ ਡੀ ਬਣਾਈ ਗਈ, ਜਿਸ ਵਿੱਚ ਲੀਡਰਾਂ ਨੂੰ ਬਿਠਾਇਆ ਗਿਆ ਸੀ ਤੇ ਸੰਗਤਾਂ ਬਾਹਰ ਸਾਰੀ ਪ੍ਰਕਿਰਿਆ ਨੂੰ ਵੇਖ ਰਹੀਆਂ ਸਨ¢ ਜਥੇਦਾਰਾਂ ਨੇ ਇੱਕ-ਇੱਕ ਲੀਡਰ ਨੂੰ ਉਸ ਦੇ ਬੱਜਰ ਗੁਨਾਹਾਂ ਦੀ ਤਫਸੀਲ ਸਮਝਾਈ ਤੇ ਫਿਰ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ¢ਜਥੇਦਾਰਾਂ ਨੇ ਬਕਾਇਦਾ ਤÏਰ ‘ਤੇ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚਲੀਆਂ ਲੈਟਰੀਨਾਂ ਤੇ ਵਾਸ਼ਰੂਮ ਸਾਫ ਕਰਨ ਦੀ ਤਨਖਾਹ ਲਗਾਈ¢ ਇਸ ਦੇ ਨਾਲ-ਨਾਲ ਇਸ਼ਨਾਨ ਕਰਕੇ ਇੱਕ ਘੰਟਾ ਕੀਰਤਨ ਸਰਵਣ ਕਰਨ, ਇੱਕ ਘੰਟਾ ਭਾਂਡੇ ਮਾਂਜਣ ਤੇ ਇੱਕ ਘੰਟਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਪੰਜ ਦਿਨ ਦੀ ਸੇਵਾ ਲਗਾਈ¢ ਇੱਕ ਦਿਨ ਅੰਮਿ੍ਤਸਰ, ਇੱਕ ਦਿਨ ਕੇਸਗੜ੍ਹ ਸਾਹਿਬ, ਇੱਕ ਦਿਨ ਦਮਦਮਾ ਸਾਹਿਬ, ਇੱਕ ਦਿਨ ਮੁਕਤਸਰ ਸਾਹਿਬ ਤੇ ਇੱਕ ਦਿਨ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨ ਦੀ ਤਨਖਾਹ ਲਗਾਈ ਗਈ ਹੈ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮ ਸਿੰਘ ਮਜੀਠੀਆ, ਸੋਹਨ ਸਿੰਘ ਠੰਡਲ, ਮਹੇਸ਼ ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਚਰਨਜੀਤ ਸਿੰਘ ਬਰਾੜ ਨੂੰ ਵੀ ਲਗਾਈ | ਇੱਕ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਲੈਟਰੀਨਾਂ ਸਾਫ ਕਰਨ ਤੇ ਬਾਕੀ ਪੰਜ ਦਿਨ ਆਪਣੇ ਘਰ ਦੇ ਨੇੜਲੇ ਗੁਰਦੁਆਰੇ ਵਿਚ ਇੱਕ ਘੰਟਾ ਭਾਂਡੇ ਮਾਂਜਣ, ਇੱਕ ਘੰਟਾ ਜੋੜੇ ਝਾੜਨ ਆਦਿ ਦੀ ਸੇਵਾ ਕਰਨ ਦੀ ਤਨਖਾਹ ਲਗਾਈ ਗਈ ਹੈ | ਸੁਖਬੀਰ ਸਿੰਘ ਬਾਦਲ ਦੇ ਸੱਟ ਲੱਗੀ ਹੋਣ ਕਾਰਨ ਤੇ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਠੀਕ ਨਾ ਹੋਣ ਕਾਰਨ ਪੰਜ ਦਿਨ ਤਿੰਨ ਤਖਤਾਂ ਦੇ ਬਾਹਰ ਸੇਵਾਦਾਰ ਵਾਲੀ ਵਰਦੀ ਪਾ ਕੇ ਬਰਛਾ ਫੜ ਕੇ ਸੇਵਾ ਕਰਨ ਦੀ ਇੱਕ ਘੰਟਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਤਨਖਾਹ ਲਗਾਈ | ਸੇਵਾ ਪੂਰੀ ਕਰਨ ਤੋਂ ਬਾਅਦ ਅਕਾਲ ਤਖਤ ‘ਤੇ ਪੇਸ਼ ਹੋ ਕੇ 11000 ਰੁਪਏ ਦੀ ਦੇਗ ਕਰਾਉਣ ਤੇ 11000 ਗੁਰੂ ਦੀ ਗੋਲਕ ਵਿੱਚ ਪਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ |
ਆਪਣੇ ਸੰਬੋਧਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਮÏਜੂਦਾ ਲੀਡਰਸ਼ਿਪ ਅਗਵਾਈ ਕਰਨ ਦਾ ਅਧਿਕਾਰ ਗੁਆ ਚੁੱਕੀ ਹੈ¢ਡੇਰਾ ਸਿਰਸਾ ਸੰਬੰਧੀ ਮੁਆਫ਼ੀਨਾਮੇ ਦੇ ਜੋ ਇਸ਼ਤਿਹਾਰ ਲਗਾਏ ਗਏ ਹਨ, ਉਸ ਦੇ ਸਾਰੇ ਪੈਸੇ ਵਾਪਸ ਕੀਤੇ ਜਾਣ ਤੇ ਇਹ ਪੈਸੇ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ ਤੇ ਹੀਰਾ ਸਿੰਘ ਗਾਬੜੀਆ ਤੋਂ ਵਿਆਜ ਸਮੇਤ ਵਸੂਲਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਹਨ¢ਸÏਦਾ ਸਾਧ ਨੂੰ ਮੁਆਫੀ ਦੇਣ ਵਾਲੇ ਤੱਤਕਾਲੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ¢ਇਸੇ ਤਰ੍ਹਾਂ ਤਖਤ ਦਮਦਮਾ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦਾ ਤਬਾਦਲਾ ਵੀ ਅਕਾਲ ਤਖਤ ਤੋਂ ਕਿਤੇ ਬਾਹਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ | ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹਨਾਂ ਜਥੇਦਾਰਾਂ ਦਾ ਸਪੱਸ਼ਟੀਕਰਨ ਵੀ ਤਸੱਲੀਬਖਸ਼ ਨਹੀਂ ਹੈ | ਉਹਨਾ ਵਰਕਿੰਗ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ, ਉਨ੍ਹਾਂ ਅਸਤੀਫ਼ਿਆਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ ਤੇ ਅਗਲੀ ਰਿਪੋਰਟ ਦਿੱਤੀ ਜਾਵੇ¢ ਜਥੇਦਾਰ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕÏਮ ਦਾ ਐਵਾਰਡ ਮਨਸੂਖ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੈ, ਜਿਹੜਾ ਬਿਨਾਂ ਸੋਚੇ-ਸਮਝੇ ਦਸੰਬਰ 2011 ਵਿੱਚ ਅਕਾਲ ਤਖਤ ਤੋਂ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਸੀ¢
ਬਲਵਿੰਦਰ ਸਿੰਘ ਭੂੰਦੜ ਕੰਮ ਚਲਾਊ ਪ੍ਰਧਾਨ ਨੇ ਗੁਨਾਹ ਮੰਨਣ ਤੋਂ ਇਨਕਾਰ ਕੀਤਾ | ਜਥੇਦਾਰ ਨੇ ਦੋਸ਼ ਲਾਇਆ ਕਿ ਸਿਰਸਾ ਵਾਲੇ ਸਾਧ ਦੀਆਂ ਮੀਟਿੰਗਾਂ ਉਨ੍ਹਾ ਦੇ ਘਰ ਵੀ ਹੁੰਦੀਆਂ ਰਹੀਆਂ ਹਨ | ਇਸ ‘ਤੇ ਭੂੰਦੜ ਨੇ ਕਿਹਾ ਕਿ ਇਹ 200 ਫੀਸਦੀ ਝੂਠੇ ਦੋਸ਼ ਹਨ¢ਜਿਨ੍ਹਾਂ ਲੋਕਾਂ ਦੇ ਨਾਂਅ ਲਏ ਜਾ ਰਹੇ ਹਨ ਕਿ ਉਨ੍ਹਾਂ ਉਸ ਦੇ ਘਰ ਮੀਟਿੰਗ ਕੀਤੀ ਹੈ, ਉਹ ਮੈਨੂੰ ਮੇਰੇ ਘਰ ਦਾ ਪਤਾ ਵੀ ਨਹੀਂ ਦੱਸ ਸਕਦੇ¢ਇਸ ਲਈ ਇਹ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ, ਪਰ ਅਕਾਲ ਤਖਤ ਦਾ ਹੁਕਮ ਸੁਪਰੀਮ ਹੈ | ਅਖੀਰ ਭੰੰੂਦੜ ਨੇ ਵੀ ਅਕਾਲ ਤਖਤ ‘ਤੇ ਆਪਣੇ ਗੋਡੇ ਟੇਕਦਿਆਂ ਜਥੇਦਾਰ ਦੇ ਹੁਕਮ ਨੂੰ ਤਸਲੀਮ ਕਰ ਲਿਆ¢ਅਕਾਲੀ ਲੀਡਰਸ਼ਿਪ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਦਾੜ੍ਹੀ ਰੰਗਣ ਕਾਰਨ ਮਨਪ੍ਰੀਤ ਸਿੰਘ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਕਿ ਪਤਿਤ ਜਾ ਕੇ ਆਪਣੇ ਸਪੱਸ਼ਟੀਕਰਨ ਅਕਾਲ ਤਖਤ ‘ਤੇ ਜਾ ਕੇ ਦੇਣ¢ ਇਸ ਪ੍ਰਕਿਰਿਆ ਵਿੱਚ ਸਿਕੰਦਰ ਸਿੰਘ ਮਲ਼ੂਕਾ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਸਿਹਤ ਠੀਕ ਨਾ ਹੋਣ ਕਾਰਨ ਹਾਜ਼ਰ ਨਹੀ ਹੋ ਸਕੇ¢ਉਹਨਾਂ ਆਪਣਾ ਪੱਤਰ ਲਿਖ ਕੇ ਅਕਾਲ ਤਖਤ ਨੂੰ ਜਾਣਕਾਰੀ ਦਿੱਤੀ | ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹਨਾ ਪਹਿਲਾਂ ਵੀ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਵਉੱਚ ਹੈ ਅਤੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ¢ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਹਨ¢ਬੀਬੀ ਜਗੀਰ ਕÏਰ ਨੇ ਵੀ ਅਕਾਲ ਤਖਤ ਦੇ ਆਦੇਸ਼ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਿੰਘ ਸਾਹਿਬਾਨ ਦੇ ਫੈਸਲੇ ਦਾ ਉਹ ਸੁਆਗਤ ਕਰਦੇ ਹਨ¢ਇਸੇ ਤਰ੍ਹਾਂ ਬਲਵਿੰਦਰ ਸਿੰਘ ਭੂੰਦੜ ਨੇ ਵੀ ਕਿਹਾ ਕਿ ਇਕ ਸਿੱਖ ਲਈ ਅਕਾਲ ਤਖਤ ਸੁਪਰੀਮ ਹੈ ਤੇ ਸਿੱਖ ਅਕਾਲ ਤਖਤ ਦੇ ਹਰ ਹੁਕਮ ਅੱਗੇ ਸਿਰ ਝੁਕਾਉਂਦਾ ਹੈ¢ ਇਸ ਮੌਕੇ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਸਰਨਾ, ਹਰਬੰਸ ਸਿੰਘ ਮੰਝਪੁਰ ਸਾਬਕਾ ਐੱਸ ਜੀ ਪੀ ਸੀ ਮੈਂਬਰ, ਜਸਵੰਤ ਸਿੰਘ ਪੁੜੈਣ ਤੇ ਰਣਧੀਰ ਸਿੰਘ ਰੱਖੜਾ ਵੀ ਮੌਜੂਦ ਸਨ¢