ਬਿ੍ਰਟੇਨ : ਬਿ੍ਰਟੇਨ ’ਚ ਇੱਕ ਮਾਂ ਨੇ ਆਪਣੀ ਬੱਚੀ ਨੂੰ ਜਨਮ ਤੋਂ ਬਾਅਦ ਤਿੰਨ ਸਾਲ ਤੱਕ ਇੱਕ ਦਰਾਜ਼ ’ਚ ਛੁਪਾ ਕੇ ਰੱਖਿਆ ਸੀ। ਇਸ ਮਹਿਲਾ ਨੂੰ ਸੱਤ ਸਾਲ ਅਤੇ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਇਸ ਨੂੰ ਵੱਡੀ ਲਾਪਰਵਾਹੀ ਮੰਨਿਆ ਹੈ। ਇਸ ਬੱਚੀ ਦੇ ਵਕੀਲ ਦਾ ਕਹਿਣਾ ਹੈ, ਉਸ ਨੇ ਕਦੀ ਉਜਾਲਾ ਨਹੀਂ ਦੇਖਿਆ, ਕਦੀ ਤਾਜ਼ੀ ਹਵਾ ’ਚ ਸਾਹ ਨਹੀਂ ਲਿਆ। ਬੱਚੀ ਦੇ ਬਾਰੇ ਪਤਾ ਉਦੋਂ ਲੱਗਿਆ, ਜਦ ਘਰ ’ਚ ਇੱਕ ਮਹਿਮਾਨ ਆਇਆ ਸੀ ਅਤੇ ਉਸ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਇਸ ਮਾਮਲੇ ਦੀ ਸੁਣਵਾਈ ਚੇਸਟਰ ਕ੍ਰਾਊਨ ਕੋਰਟ ’ਚ ਹੋਈ ਸੀ। ਜਿੱਥੇ ਇਸ ਮਾਂ ਨੂੰ ਸਜ਼ਾ ਸੁਣਾਈ ਗਈ ਸੀ। ਇਸ ਦੌਰਾਨ ਬੱਚੀ ਦੀ ਮਾਂ ਨੇ ਬੱਚੀ ਦੇ ਪ੍ਰਤੀ ਕਰੂਰਤਾ ਦੇ ਚਾਰ ਦੋਸ਼ ਸਵੀਕਾਰ ਕੀਤੇ।
ਜੱਜ ਸਟੀਵਨ ਐਵਰੇਟ ਨੇ ਕਿਹਾ ਕਿ ਮਹਿਲਾ ਨੇ ਇਸ ਬੱਚੀ ਨੂੰ ਕਿਸੇ ਵੀ ਤਰ੍ਹਾਂ ਦੇ ਪਿਆਰ ਅਤੇ ਦੇਖਭਾਲ ਤੋਂ ਵਾਂਝਾ ਰੱਖਿਆ ਹੈ। ਮਹਿਲਾ ਨੇ ਬੱਚੀ ਨੂੰ ਪ੍ਰਾਪਤ ਭੋਜਨ ਨਹੀਂ ਦਿੱਤਾ ਅਤੇ ਨਾ ਹੀ ਸਿਹਤ ਸੁਵਿਧਾ ਉਪਲੱਬਧ ਕਰਵਾਈ। ਜੱਜ ਨੇ ਕਿਹਾ ਕਿ ਬੱਚੀ ਨੂੰ ਉਸ ਕਮਰੇ ’ਚ ਜ਼ਿੰਦਾ ਲਾਸ਼ ਦੀ ਤਰ੍ਹਾਂ ਜਿਊਣ ਲਈ ਮਜਬੂਰ ਕੀਤਾ ਸੀ। ਜੱਜ ਨੇ ਕਿਹਾ, ‘ਮੈਂ ਆਪਣੀ 46 ਸਾਲ ਦੀ ਜ਼ਿੰਦਗੀ ’ਚ ਇਸ ਤੋਂ ਬੁਰਾ ਮਾਮਲਾ ਕਦੀ ਨਹੀਂ ਦੇਖਿਆ।’