ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਕੇਂਦਰ ’ਚ ਸੱਤਾਧਾਰੀ ਭਾਜਪਾ ਆਪਣੇ ਦਫਤਰਾਂ ਵਿਚ ‘ਪੈਸਾ’ ਲਿਆਉਣ ਲਈ ਨੀਮ ਫੌਜੀ ਬਲਾਂ ਦੇ ਟਰੱਕਾਂ ਦੀ ਦੁਰਵਰਤੋਂ ਕਰਦੀ ਹੈ। ਉਨ੍ਹਾ ਕਿਹਾ ਕਿ ਜਿਥੇ ਵੀ ਭਾਜਪਾ ਦੀ ਸਰਕਾਰ ਹੁੰਦੀ ਹੈ, ਉੱਥੇ ਨੀਮ ਫੌਜੀ ਬਲ ਜਾਂ ਪੁਲਸ ਦੇ ਟਰੱਕ ਪਾਰਟੀ ਹੈੱਡਕੁਆਰਟਰ ’ਤੇ ਜਮ੍ਹਾਂ ਕਰਵਾਉਣ ਲਈ ਬਕਸਿਆਂ ਵਿਚ ਪੈਸੇ ਲੈ ਕੇ ਆਉਂਦੇ ਹਨ। ਗਹਿਲੋਤ ਨੇ ਕਿਹਾ ਕਿ ਮੋਦੀ ਨੇ ਪੰਜ ਸੌ ਤੇ ਹਜ਼ਾਰ ਦੇ ਨੋਟ ਬੰਦ ਕਰਕੇ ਦੋ ਹਜ਼ਾਰ ਦੇ ਨੋਟ ਇਸ ਕਰਕੇ ਚਲਾਏ, ਕਿਉਕਿ ਉਹ ਢੋਹਣੇ ਸੌਖੇ ਹਨ।