ਚੰਡੀਗੜ੍ਹ : ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ਦੀਆਂ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ 21 ਦਸੰਬਰ ਨੂੰ ਸਵੇਰੇ 7 ਤੋਂ ਸ਼ਾਮੀਂ 4 ਵਜੇ ਤੱਕ ਵੋਟਾਂ ਪੈਣਗੀਆਂ। ਨਤੀਜੇ ਵੀ ਛੇਤੀ ਬਾਅਦ ਆਉਣ ਦੀ ਉਮੀਦ ਹੈ। ਪੰਜਾਬ ਰਾਜ ਚੋੋੋਣ ਕਮਿਸ਼ਨ ਦੇ ਤਰਜਮਾਨ ਨੇ ਕਿਹਾ ਕਿ ਨੇਮਾਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਤੇ ਹੋਰਨਾਂ ਵਰਕਰਾਂ ਨੂੰ ਵੋਟ ਪਾਉਣ ਵਾਸਤੇ ਵਿਸ਼ੇਸ਼ ਛੁੱਟੀ ਮਿਲੇਗੀ। ਉਨ੍ਹਾਂ ਸਕੂਲਾਂ ਵਿੱੱਚ ਵੀ ਛੁੱਟੀ ਰਹੇਗੀ, ਜਿਨ੍ਹਾਂ ਦੀਆਂ ਇਮਾਰਤਾਂ ਚੋਣ ਮੰਤਵਾਂ ਲਈ ਵਰਤੀਆਂ ਜਾਣਗੀਆਂ। ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ‘ਡਰਾਈ ਡੇਅ’ ਐਲਾਨਿਆ ਗਿਆ ਹੈ। ਇਸ ਦੌਰਾਨ ਚੋਣ ਅਮਲਾ ਈ ਵੀ ਐੱਮ ਤੇ ਹੋਰ ਸਾਮਾਨ ਲੈ ਕੇ ਸੰਬੰਧਤ ਪੋਲਿੰਗ ਸਟੇੇਸ਼ਨਾਂ ਲਈ ਰਵਾਨਾ ਹੋ ਗਿਆ।



