ਏਅਰ ਬੈਗ ਦੇ ਝਟਕੇ ਨਾਲ ਮੁੰਡੇ ਦੀ ਮੌਤ!

0
86

ਮੁੰਬਈ : ਮਹਾਰਾਸ਼ਟਰ ਦੇ ਵਾਸ਼ੀ ਖੇਤਰ ’ਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਕਾਰ ਦੀ ਅਗਲੀ ਸੀਟ ’ਤੇ ਬੈਠੇ ਛੇ ਸਾਲਾ ਮੁੰਡੇ ਹਰਸ਼ ਮਾਵਜੀ ਅਰੇਥੀਆ ਦੀ ਏਅਰ ਬੈਗ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਪੁਲਸ ਅਨੁਸਾਰ ਇਹ ਹਾਦਸਾ 21 ਦਸੰਬਰ ਦੀ ਰਾਤ ਨੂੰ ਵਾਪਰਿਆ, ਜਦੋਂ ਕਾਰ ਡਿਵਾਈਡਰ ਨਾਲ ਟਕਰਾ ਗਈ ਤੇ ਇਸ ਦੇ ਪ੍ਰਭਾਵ ਕਾਰਨ ਏਅਰ ਬੈਗ ਖੁੱਲ੍ਹ ਗਿਆ। ਇੱਕ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਿੱਛੇ ਤੋਂ ਆ ਰਹੀ ਇਕ ਹੋਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦਾ ਏਅਰ ਬੈਗ ਖੁੱਲ੍ਹ ਗਿਆ, ਜਿਸ ਦਾ ਝਟਕਾ ਮੁੰਡੇ ਨੂੰ ਲੱਗਿਆ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਹਰਸ਼ ਦੇ ਸਰੀਰ ’ਤੇ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਮੌਤ ਦਾ ਕਾਰਨ ਪੌਲੀਟ੍ਰੋਮਾ ਸਦਮਾ ਮੰਨਿਆ ਗਿਆ ਹੈ। ਇਕ ਝਟਕੇ (ਧਮਾਕੇ) ਨਾਲ ਸੰਬੰਧਤ ਘਟਨਾ ਦੇ ਨਤੀਜੇ ਵਜੋਂ ਜਦੋਂ ਵਿਅਕਤੀ ਸਰੀਰ ਦੇ ਕਈ ਅੰਗਾਂ ਅਤੇ ਅੰਗ ਪ੍ਰਣਾਲੀਆਂ ਨੂੰ ਸੱਟਾਂ ਦਾ ਅਨੁਭਵ ਕਰਦਾ ਹੈ ਤਾਂ ਉਹ ਪੌਲੀਟ੍ਰੋਮਾ ਕਹਾਉਂਦਾ ਹੈ।