ਜਹਾਜ਼ ਕਰੈਸ਼, 39 ਮੌਤਾਂ

0
219

ਅਸਤਾਨਾ : ਕਜ਼ਾਕਿਸਤਾਨ ਦੇ ਅਕਤਾਊ ’ਚ ਬੁੱਧਵਾਰ ਸਵੇਰੇ ਜਹਾਜ਼ ਡਿੱਗ ਕੇ ਤਬਾਹ ਹੋਣ ਨਾਲ 39 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। 28 ਮੁਸਾਫਰ ਬਚਾ ਲਏ ਗਏ। ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ ਬਾਕੂ ਤੋਂ ਰੂਸ ਦੇ ਚੇਚਨੀਆ ਪ੍ਰਾਂਤ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ, ਪਰ ਗਰੋਜ਼ਨੀ ’ਚ ਸੰਘਣੀ ਧੁੰਦ ਕਾਰਨ ਇਸ ਦਾ ਰਾਹ ਬਦਲ ਦਿੱਤਾ ਗਿਆ। ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੇ ਹਵਾਈ ਅੱਡੇ ’ਤੇ ਕਈ ਚੱਕਰ ਲਗਾਏ। ਜਹਾਜ਼ ’ਚ 62 ਮੁਸਾਫਰ ਤੇ 5 ਅਮਲੇ ਦੇ ਮੈਂਬਰ ਸਨ। ਜਹਾਜ਼ ’ਚ 37 ਅਜ਼ਰਬਾਈਜਾਨੀ, 16 ਰੂਸੀ, 6 ਕਜ਼ਾਕ ਤੇ 3 ਕਿਰਗੀਜ਼ ਮੁਸਾਫਰ ਸਨ।