‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫਿਲਮ ਵਾਲੇ ਆਪਸ ’ਚ ਟਕਰਾਏ

0
186

ਮੁੰਬਈ : ਉੱਘੇ ਅਦਾਕਾਰ ਅਨੁਪਮ ਖੇਰ ਨੇ ਫਿਲਮ ਨਿਰਮਾਤਾ ਤੇ ਕੌਮੀ ਐਵਾਰਡ ਜੇਤੂ ਹੰਸਲ ਮਹਿਤਾ ਦੀ ਟਿੱਪਣੀ ਨੂੰ ਲੈ ਕੇ ਉਸ ’ਤੇ ਤਿੱਖਾ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਹੰਸਲ ਨੇ ਹਾਲ ਹੀ ’ਚ ਪੱਤਰਕਾਰ ਵੀਰ ਸੰਘਵੀ ਦੀ ਰਾਇ ਦਾ ਸਮਰਥਨ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਅਨੁਪਮ ਖੇਰ ਦੀ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਹਿੰਦੀ ਸਿਨੇਮਾ ’ਚ ਸਭ ਤੋਂ ਮਾੜੀਆਂ ਫਿਲਮਾਂ ਵਿੱਚੋਂ ਇੱਕ ਹੈ।
ਹੰਸਲ ਮਹਿਤਾ ਉਹ ਵਿਅਕਤੀ ਹੈ, ਜਿਸ ਨੇ ਬਾਇਓਪਿਕ ’ਤੇ ਰਚਨਾਤਮਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਇਸ ਨਾਲ ਅਨੁਪਮ ਨੂੰ ਗੁੱਸਾ ਆ ਗਿਆ। ਉਸ ਨੇ ਲਿਖਿਆ ਕਿ ਹੰਸਲ ਨੂੰ ਫਿਲਮ ਪਸੰਦ ਨਾ ਕਰਨ ਦੀ ਆਜ਼ਾਦੀ ਹੈ, ਪਰ ਹੰਸਲ ਇਸ ਫਿਲਮ ਦਾ ਰਚਨਾਤਮਕ ਨਿਰਦੇਸ਼ਕ ਸੀ। ਇੰਗਲੈਂਡ ’ਚ ਫਿਲਮ ਦੇ ਪੂਰੇ ਸ਼ੂਟ ’ਤੇ ਕੌਣ ਮੌਜੂਦ ਸੀ! ਅਨੁਪਮ ਨੇ ਸਵਾਲ ਕੀਤਾ। ਉਸ ਨੇ ਕਿਹਾਤੁਸੀਂ ਰਚਨਾਤਮਕ ਜਾਣਕਾਰੀ ਦੇ ਰਹੇ ਹੋ ਅਤੇ ਇਸ ਦੀ ਫੀਸ ਵੀ ਜ਼ਰੂਰ ਲਈ ਹੋਵੇਗੀ।
ਖੇਰ ਨੇ ਇਹ ਵੀ ਕਿਹਾਇਹ ਨਹੀਂ ਕਿ ਮੈਂ ਸ੍ਰੀ ਸੰਘਵੀ ਨਾਲ ਸਹਿਮਤ ਹਾਂ, ਪਰ ਅਸੀਂ ਸਾਰੇ ਮਾੜੇ ਜਾਂ ਉਦਾਸੀਨ ਕੰਮ ਕਰਨ ਦੇ ਯੋਗ ਹਾਂ, ਪਰ ਸਾਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੇਰੇ ਕੋਲ ਅਜੇ ਵੀ ਸਾਡੇ ਸਾਰੇ ਵੀਡੀਓ ਅਤੇ ਸ਼ੂਟ ਦੀਆਂ ਤਸਵੀਰਾਂ ਮੌਜੂਦ ਹਨ।
ਇਸ ਦੇ ਜਵਾਬ ’ਚ ਹੰਸਲ ਨੇ ਲਿਖਿਆਬੇਸ਼ੱਕ ਮੈਂ ਆਪਣੀਆਂ ਗਲਤੀਆਂ ਲਈ ਜ਼ਿੰਮੇਵਾਰ ਹਾਂ ਮਿਸਟਰ ਖੇਰ ਅਤੇ ਮੈਂ ਸਵੀਕਾਰ ਕਰ ਸਕਦਾ ਹਾਂ ਕਿ ਮੈਂ ਗਲਤੀ ਕੀਤੀ ਹੈ। ਕੀ ਮੈਂ ਗਲਤੀ ਨਹੀਂ ਕਰ ਸਕਦਾ ਸਰ? ਮੈਂ ਆਪਣਾ ਕੰਮ ਪੇਸ਼ੇਵਰ ਤੌਰ ’ਤੇ ਕੀਤਾ, ਜਿਵੇਂ ਕਿ ਮੈਨੂੰ ਕਿਹਾ ਗਿਆ ਸੀ। ਕੀ ਤੁਸੀਂ ਇਸ ਤੋਂ ਇਨਕਾਰ ਕਰ ਸਕਦੇ ਹੋ? ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਫਿਲਮ ਦਾ ਬਚਾਅ ਕਰਦੇ ਰਹਿਣਾ ਚਾਹੀਦਾ ਹੈ।