ਡਾਕਟਰ ਮਨਮੋਹਨ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ

0
166

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਵਾਰ ਨੇ ਉਨ੍ਹਾ ਦੀਆਂ ਅਸਥੀਆਂ ਸਿੱਖ ਰਹੁ-ਰੀਤਾਂ ਮੁਤਾਬਕ ਐਤਵਾਰ ਮਜਨੂੰ ਕਾ ਟਿਲਾ ਗੁਰਦੁਆਰੇ ਨੇੜੇ ਯਮੁਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ। ਪਰਵਾਰ ਨੇ ਸਵੇਰੇ ਨਿਗਮਬੋਧ ਘਾਟ ਤੋਂ ਅਸਥੀਆਂ ਇਕੱਠੀਆਂ ਕੀਤੀਆਂ ਤੇ ‘ਅਸਥ ਘਾਟ’ ਉੱਤੇ ਲਿਜਾ ਕੇ ਯਮੁਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ। ਇਸ ਮੌਕੇ ਉਨ੍ਹਾ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨੋਂ ਧੀਆਂ ਉਪਿੰਦਰ ਸਿੰਘ, ਦਮਨ ਸਿੰਘ ਤੇ ਅੰਮਿ੍ਰਤ ਸਿੰਘ ਵੀ ਮੌਜੂਦ ਸਨ।
ਪਰਵਾਰ ਵੱਲੋਂ ਹੁਣ ਆਪਣੀ ਅਧਿਕਾਰਤ ਰਿਹਾਹਿਸ਼ 3 ਮੋਤੀਲਾਲ ਨਹਿਰੂ ਮਾਰਗ ਉੱਤੇ ਪਹਿਲੀ ਜਨਵਰੀ ਨੂੰ ਅਖੰਡ ਪਾਠ ਰੱਖਿਆ ਜਾਵੇਗਾ। ਭੋਗ, ਅੰਤਮ ਅਰਦਾਸ ਤੇ ਕੀਰਤਨ ਦੀ ਰਸਮ 3 ਜਨਵਰੀ ਨੂੰ ਸੰਸਦੀ ਕੰਪਲੈਕਸ ਨਜ਼ਦੀਕ ਗੁਰਦੁਆਰਾ ਰਕਾਬਗੰਜ ਵਿਖੇ ਹੋਵੇਗੀ।