ਸ਼ਾਹਜਹਾਂਪੁਰ (ਯੂ ਪੀ) : ਸ਼ਾਹਜਹਾਂਪੁਰ ਜ਼ਿਲ੍ਹੇ ’ਚ ਬੁਰਕਾ ਪਾ ਕੇ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਬਦਮਾਸ਼ ਸਮਝ ਕੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਐਡੀਸ਼ਨਲ ਐੱਸ ਪੀ (ਦਿਹਾਤੀ) ਸੰਜੀਵ ਬਾਜਪਾਈ ਨੇ ਦੱਸਿਆ ਕਿ ਸੈਫ ਅਲੀ (25) ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਬੁਰਕਾ ਪਾ ਕੇ ਸਿਧੌਲੀ ਥਾਣਾ ਖੇਤਰ ਦੇ ਮਹਿਮਦਪੁਰ ਪਿੰਡ ਪਹੁੰਚਿਆ। ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਫੜ ਲਿਆ ਅਤੇ ਬੁਰਕਾ ਉਤਾਰਨ ਲਈ ਕਿਹਾ। ਬੁਰਕਾ ਉਤਾਰਨ ’ਤੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਪਛਾਣ ਲਿਆ। ਇਹ ਨੌਜਵਾਨ ਕਿਸੇ ਸ਼ਹਿਰ ਨੌਕਰੀ ਕਰਨ ਜਾ ਰਿਹਾ ਸੀ ਤੇ ਜਾਣ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਮਿਲਣਾ ਚਾਹੁੰਦਾ ਸੀ। ਪ੍ਰੇਮਿਕਾ ਨੇ ਉਸ ਨੂੰ ਬੁਰਕਾ ਪਾ ਕੇ ਆਉਣ ਲਈ ਕਿਹਾ ਸੀ ਤਾਂ ਜੋ ਕੋਈ ਉਸ ਨੂੰ ਪਛਾਣ ਨਾ ਲਵੇ।