ਡੀਮਾ ਹਸਾਓ : ਅਸਾਮ ਦੇ ਡੀਮਾ ਹਸਾਓ ਜ਼ਿਲ੍ਹੇ ਵਿੱਚ ਉਮਰਾਂਗਸੋ ਇਲਾਕੇ ਦੀ ਕੋਲਾ ਖਾਣ ਵਿੱਚੋਂ ਸਨਿੱਚਰਵਾਰ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀ ਭਾਰਤੀ ਜਲਸ ੈਨਾ ਤੇ ਕੌਮੀ ਆਫਤ ਰਿਸਪਾਂਸ ਫੋਰਸ ਦੀ ਸ਼ਮੂਲੀਅਤ ਵਾਲੀ ਸਾਂਝੀ ਟੀਮ ਦੀਆਂ ਕੋਸ਼ਿਸ਼ਾਂ ਮਗਰੋਂ ਖਾਣ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢੀਆਂ ਗਈਆਂ। ਪੰਪਾਂ ਨਾਲ ਖਾਣ ’ਚੋਂ ਪਾਣੀ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ ਤੇ ਪਾਣੀ ਦਾ ਪੱਧਰ ਛੇ ਮੀਟਰ ਤੱਕ ਘਟਿਆ ਹੈ। ਕੋਲ ਇੰਡੀਆ ਕੋਲਕਾਤਾ ਦੇ ਜਨਰਲ ਮੈਨੇਜਰ ਸੰਜੈ ਕੁਮਾਰ ਨੇ ਦੱਸਿਆ ਕਿ ਪਾਣੀ ਕੱਢਣ ਲਈ ਨਾਗਪੁਰ ਤੋਂ ਨਵਾਂ ਪੰਪ ਲਿਆਂਦਾ ਗਿਆ ਹੈ।