ਵਾਸ਼ਿੰਗਟਨ : ਡੋਨਲਡ ਟਰੰਪ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਈ ਐਕਸ਼ਨ ਕੀਤੇ ਪਰ ਸਭ ਤੋਂ ਵੱਧ ਚਰਚਾ ਅਮੀਰਜ਼ਾਦੇ ਐਲਨ ਮਸਕ ਦੇ ਸਲੂਟ ਦੀ ਹੋ ਰਹੀ ਹੈ। ਟਰੰਪ ਦੇ ਸਹੁੰ ਚੁੱਕਣ ਦੇ ਬਾਅਦ ਹੋਈ ਰੈਲੀ ’ਚ ਮਸਕ ਨੇ ਭਾਸ਼ਣ ਦਿੱਤਾ ਤੇ ਲੋਕਾਂ ਨੂੰ ਸਲੂਟ ਕੀਤਾ।
ਅਮਰੀਕੀ ਮੀਡੀਆ ਤੇ ਸੋਸ਼ਲ ਮੀਡੀਆ ਵੱਲੋਂ ਇਸ ਸਲੂਟ ਦੀ ਤੁਲਨਾ ਹਿਟਲਰ ਦੇ ਨਾਜ਼ੀ ਸਲੂਟ ਨਾਲ ਕੀਤੀ ਜਾ ਰਹੀ ਹੈ। ਹਿਟਲਰ ਨੇ ਇਸ ਸਲੂਟ ਦਾ ਇਸਤੇਮਾਲ 1933 ਤੋਂ 1945 ਤਕ ਤੀਜੇ ਰਾਈਖ (ਤੀਜਾ ਜਰਮਨ ਸਾਮਰਾਜ) ਦੌਰਾਨ ਕੀਤਾ ਸੀ।



