ਮੁੰਬਈ : ਮਹਾਰਾਸ਼ਟਰ ਦੇ ਬੰਦਰਗਾਹਾਂ ਤੇ ਮੱਛੀ ਪਾਲਣ ਮੰਤਰੀ ਅਤੇ ਭਾਜਪਾ ਨੇਤਾ ਨਿਤੇਸ਼ ਰਾਣੇ ਨੇ ਸੈਫ਼ ਅਲੀ ਖਾਨ ’ਤੇ ਹੋਏ ਹਮਲੇ ’ਤੇ ਗੰਭੀਰ ਸ਼ੰਕੇ ਖੜ੍ਹੇ ਕਰਦੇ ਹੋਏ ਕਿਹਾਕੀ ਉਨ੍ਹਾ ’ਤੇ ਸੱਚਮੁੱਚ ਚਾਕੂ ਨਾਲ ਵਾਰ ਕੀਤਾ ਗਿਆ ਸੀ ਜਾਂ ਇਹ ਸਿਰਫ ਇਕ ਹਰਕਤ ਸੀ। ਰਾਣੇ ਨੇ ਸੈਫ਼ ਦੀ ਵੀ ਆਲੋਚਨਾ ਕੀਤੀ ਅਤੇ ਉਸ ਲਈ ‘ਕਚਰਾ’ ਸ਼ਬਦ ਦੀ ਵਰਤੋਂ ਕੀਤੀ।
ਰਾਣੇ ਨੇ ਕਿਹਾਦੇਖੋ, ਬੰਗਲਾਦੇਸ਼ੀ ਮੁੰਬਈ ’ਚ ਸੈਫ਼ ਅਲੀ ਖਾਨ ਦੇ ਘਰ ’ਚ ਦਾਖਲ ਹੋਏ ਹਨ। ਪਹਿਲਾਂ ਇਹ ਲੋਕ ਸੜਕਾਂ ਦੇ ਚੌਰਾਹਿਆਂ ’ਤੇ ਖੜ੍ਹੇ ਰਹਿੰਦੇ ਸਨ, ਹੁਣ ਉਹ ਘਰਾਂ ’ਚ ਵੜਨ ਲੱਗ ਪਏ ਹਨ ਤੇ ਸ਼ਾਇਦ ਉਹ ਉਸ ਨੂੰ ਖੋਹਣ ਆਏ ਹਨ। ਇਹ ਚੰਗੀ ਗੱਲ ਹੈ ਕਿ ਕਚਰਾ ਚੁੱਕਿਆ ਜਾਣਾ ਚਾਹੀਦਾ ਹੈ, ਜਦੋਂ ਉਹ ਹਸਪਤਾਲ ਤੋਂ ਬਾਹਰ ਆਇਆ ਤਾਂ ਮੈਂ ਵੀ ਦੇਖਿਆ ਅਤੇ ਮੈਨੂੰ ਸ਼ੱਕ ਹੋਇਆ ਕਿ ਕੀ ਉਸ ਨੂੰ ਸੱਚਮੁੱਚ ਚਾਕੂ ਮਾਰਿਆ ਗਿਆ ਸੀ ਜਾਂ ਨਹੀਂ। ਜਿਸ ਤਰੀਕੇ ਨਾਲ ਉਹ ਤੁਰਦਾ ਹੋਇਆ ਬਾਹਰ ਆਇਆ, ਅਜਿਹਾ ਲੱਗਦਾ ਹੈ, ਜਿਵੇਂ ਉਹ ਅਭਿਨੈ ਕਰ ਰਿਹਾ ਸੀ ਅਤੇ ਨੱਚ ਰਿਹਾ ਸੀ, ਇਹ ਸਭ ਸ਼ੱਕੀ ਜਾਪਦਾ ਹੈ। ਪਰ ਇੱਕ ਗੱਲ ਹੈ, ਜਦੋਂ ਵੀ ਸ਼ਾਹਰੁਖ ਖਾਨ ਜਾਂ ਸੈਫ਼ ਅਲੀ ਖਾਨ ਵਰਗਾ ਕੋਈ ਖਾਨ ਦੁਖੀ ਹੁੰਦਾ ਹੈ, ਤਾਂ ਲੋਕ ਤੁਰੰਤ ਬੋਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਜਦੋਂ ਕਿਸੇ ਹਿੰਦੂ ਅਦਾਕਾਰ ਨੂੰ ਤਸੀਹੇ ਦਿੱਤੇ ਜਾਂਦੇ ਹਨ, ਤਾਂ ਕੋਈ ਕੁਝ ਕਹਿਣ ਲਈ ਅੱਗੇ ਨਹੀਂ ਆਉਂਦਾ।
ਇਸ ਤੋਂ ਪਹਿਲਾਂ ਹਮਲੇ ਦੇ ਬਾਵਜੂਦ ਅਭਿਨੇਤਾ ਦੀ ਫਿਟਨੈੱਸ ਦਾ ਜ਼ਿਕਰ ਕਰਦੇ ਹੋਏ ਸ਼ਿਵ ਸੈਨਾ ਆਗੂ ਨਿਰੂਪਮ ਨੇ ਕਿਹਾਡਾਕਟਰਾਂ ਨੇ ਕਿਹਾ ਕਿ ਚਾਕੂ ਸੈਫ਼ ਅਲੀ ਖਾਨ ਦੀ ਪਿੱਠ ਦੇ ਅੰਦਰ 2.5 ਇੰਚ ਤੱਕ ਗਿਆ ਸੀ। ਸੰਭਵ ਤੌਰ ’ਤੇ ਉਹ ਅੰਦਰ ਫਸ ਗਿਆ ਸੀ, ਲਗਾਤਾਰ ਛੇ ਘੰਟੇ ਤੱਕ ਆਪਰੇਸ਼ਨ ਚੱਲਿਆ। ਇਹ ਸਭ ਕੁਝ 16 ਜਨਵਰੀ ਨੂੰ ਹੋਇਆ। ਅੱਜ 21 ਜਨਵਰੀ ਹੈ, ਤਾਂ ਕੀ ਤੁਸੀਂ 5 ਦਿਨਾਂ ’ਚ ਹਸਪਤਾਲ ਤੋਂ ਬਾਹਰ ਆ ਗਏ ਹੋ?