ਖੁਦਕੁਸ਼ੀ ਤੋਂ ਬਾਅਦ ਪਤਨੀ, ਸੱਸ ਤੇ ਦੋ ਸਾਲੀਆਂ ਖਿਲਾਫ ਪਰਚਾ ਦਰਜ

0
33

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ 28 ਸਾਲਾ ਵਿਅਕਤੀ ਦੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਉਸ ਦੀ ਪਤਨੀ, ਸੱਸ ਅਤੇ ਦੋ ਸਾਲੀਆਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਤਿਨ ਪਡਿਆਰ ਨੇ ਸੁਸਾਈਡ ਨੋਟ ਵਿੱਚ ਜ਼ਿਕਰ ਕੀਤਾ ਹੈ ਕਿ ਉਸ ਦੀ ਮੌਤ ਲਈ ਉਸ ਦੀ ਪਤਨੀ ਅਤੇ ਸਹੁਰੇ ਜ਼ਿੰਮੇਵਾਰ ਹੋਣਗੇ। ਜ਼ਿਲ੍ਹੇ ਦੇ ਬਾਂਗੰਗਾ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਐਡੀਸ਼ਨਲ ਡਿਪਟੀ ਪੁਲਸ ਕਮਿਸ਼ਨਰ ਰਾਮ ਸਨੇਹੀ ਮਿਸ਼ਰਾ ਨੇ ਦੱਸਿਆ ਕਿ ਨਿਤਿਨ ਪਡਿਆਰ ਨੇ 20 ਜਨਵਰੀ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਅਤੇ ਇੱਕ ਸੁਸਾਈਡ ਨੋਟ ਵੀ ਛੱਡਿਆ। ਜਾਂਚ ਦੌਰਾਨ ਪਰਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਗਏ, ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੇ ਆਪਣੇ ਸਹੁਰੇ ਪਰਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੀ ਪਤਨੀ ਹਰਸ਼ਾ ਸ਼ਰਮਾ, ਸੱਸ ਸੀਤਾ ਸ਼ਰਮਾ, ਮਿਨਾਕਸ਼ੀ ਸ਼ਰਮਾ ਅਤੇ ਵਰਸ਼ਾ ਸ਼ਰਮਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਪਰਵਾਰ ਵਿੱਚ ਪਹਿਲਾਂ ਤੋਂ ਝਗੜਾ ਸੀ ਅਤੇ ਰਾਜਸਥਾਨ ਵਿੱਚ ਵਿਅਕਤੀ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੇ ਵਿਰੁੱਧ ਘਰੇਲੂ ਹਿੰਸਾ ਅਤੇ ਦਾਜ ਲਈ ਮਾਮਲਾ ਦਰਜ ਕੀਤਾ ਗਿਆ ਸੀ। ਸੁਸਾਈਡ ਨੋਟ ਵਿਚ ਲਿਖਿਆ ਗਿਆਮੈਂ ਕਾਫੀ ਪ੍ਰੇਸ਼ਾਨ ਹਾਂ। ਮੇਰੀ ਮੌਤ ਲਈ ਪਤਨੀ, ਸੱਸ ਅਤੇ ਦੋ ਸਾਲੀਆਂ ਜ਼ਿੰਮੇਵਾਰ ਹੋਣਗੀਆਂ। ਨੋਟ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਕਾਰਵਾਈ ਇੱਕਤਰਫਾ (ਪਤਨੀ ਪੱਖ ਵਿਚ) ਕੀਤੀ ਜਾ ਰਹੀ ਹੈ ਅਤੇ ਉਸ ਦੀ ਚਿੰਤਾ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ।