ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ : ਰਾਸ਼ਟਰਪਤੀ

0
156

ਨਵੀਂ ਦਿੱਲੀ : ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਵਕਫ਼ ਬੋਰਡਾਂ ਅਤੇ ਇੱਕ ਰਾਸ਼ਟਰ-ਇੱਕ ਚੋਣ ਵਰਗੇ ਮੁੱਦਿਆਂ ’ਤੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਪਿਛਲੇ ਪ੍ਰਸ਼ਾਸਨ ਨਾਲੋਂ ਤਿੰਨ ਗੁਣਾ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾ ਕਿਹਾਮੇਰੀ ਸਰਕਾਰ ਨੇ ਨਾ ਸਿਰਫ਼ ਮੱਧ ਵਰਗ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ, ਸਗੋਂ ਹਰ ਮੌਕੇ ’ਤੇ ਇਸ ਦੀ ਸ਼ਲਾਘਾ ਵੀ ਕੀਤੀ ਹੈ। ਸਰਕਾਰ ਖੇਤੀ ਉਪਜ ਲਈ ਢੁਕਵੇਂ ਰੇਟ ਦੇਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੀ ਕੰਮ ਕਰ ਰਹੀ ਹੈ।