ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਅਯੁੱਧਿਆ ਵਿੱਚ ਦਲਿਤ ਮੁਟਿਆਰ ਦੇ ਬੇਕਿਰਕ ਕਤਲ ’ਤੇ ਯੂ ਪੀ ਦੀ ਯੋਗੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਰਾਹੁਲ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਲੱਭਦੇ ਫਿਰ ਰਹੇ ਪਰਵਾਰ ਦੀ ਪ੍ਰਸ਼ਾਸਨ ਨੇ ਮਦਦ ਕੀਤੀ ਹੁੰਦੀ ਤਾਂ ਸ਼ਾਇਦ ਉਸ ਨੂੰ ਬਚਾਅ ਲਿਆ ਜਾਂਦਾ। ਇੱਕ ਹੋਰ ਬੇਟੀ ਦੇ ਜੀਵਨ ਦਾ ਇਸ ਘਿਨਾਉਣੇ ਅਪਰਾਧ ਨਾਲ ਅੰਤ ਹੋ ਗਿਆ। ਆਖਰ ਕਦੋਂ ਤੱਕ ਤੇ ਕਿੰਨੇ ਪਰਵਾਰਾਂ ਨੂੰ ਇਸ ਤਰ੍ਹਾਂ ਰੋਣਾ-ਤੜਪਣਾ ਪਏਗਾ? ਬਹੁਜਨ ਵਿਰੋਧੀ ਭਾਜਪਾ ਰਾਜ, ਖਾਸਕਰ ਯੂ ਪੀ ਵਿੱਚ ਦਲਿਤਾਂ ’ਤੇ ਘਿ੍ਰਣਤ ਅੱਤਿਆਚਾਰ, ਅਨਿਆਏ ਤੇ ਹੱਤਿਆਵਾਂ ਬੇਲਗਾਮ ਵਧਦੀਆਂ ਜਾ ਰਹੀਆਂ ਹਨ।