ਦਿੱਲੀ ’ਚ ਭਾਜਪਾ ਦੀ ਜਿੱਤ ਨਹੀਂ, ਚੋਣ ਕਮਿਸ਼ਨ ਨਿਰਪੱਖ ਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜਿਆ : ਅਰਸ਼ੀ

0
158

ਬੁਢਲਾਡਾ (ਅਸ਼ੋਕ ਲਾਕੜਾ)
ਦਿੱਲੀ ਚੋਣਾਂ ਦੌਰਾਨ ਭਾਜਪਾ ਦੀ ਜਿੱਤ ਨਹੀਂ, ਬਲਕਿ ਚੋਣ ਕਮਿਸ਼ਨ ਆਪਣੀ ਨਿਰਪੱਖ ਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜਿਆ ਹੈ।ਇੰਝ ਲੱਗਦਾ ਸੀ ਕਿ ਚੋਣ ਕਮਿਸ਼ਨ ਜਿਵੇਂ ਭਾਜਪਾ ਲਈ ਕੰਮ ਕਰ ਰਿਹਾ ਹੋਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਬ ਡਵੀਜ਼ਨ ਬੁਢਲਾਡਾ ਜਨਰਲ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ।ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਧਰਮਨਿਰਪੱਖਤਾ ਤੇ ਆਮ ਲੋਕਾਂ ਦੀ ਧਿਰ ਵਜੋਂ ਲੋਕ ਕਚਹਿਰੀ ਵਿੱਚ ਪੇਸ਼ ਹੋਣ ਵਾਲੀ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਭਿ੍ਰਸ਼ਟਾਚਾਰ ਮੁਕਤ ਹੋਣ ਸੰਬੰਧੀ ਲੋਕਾਂ ਵਿੱਚ ਵਿਸ਼ਵਾਸ ਨਹੀਂ ਬਣਾ ਸਕੀ।ਅਖੌਤੀ ਗਰੰਟੀਆਂ, ਬੇਲੋੜਾ ਹੰਕਾਰ ਤੇ ਸਰਕਾਰੀ ਧਨ ਦੀ ਦੁਰਵਰਤੋਂ ਆਪ ਦੀ ਹਾਰ ਦਾ ਵੱਡਾ ਕਾਰਨ ਹੈ।
ਕਮਿਊਨਿਸਟ ਆਗੂ ਸਾਥੀ ਅਰਸ਼ੀ ਨੇ ਸੀ ਪੀ ਆਈ ਦੀ 25ਵੀਂ ਪਾਰਟੀ ਕਾਂਗਰਸ ਚੰਡੀਗੜ੍ਹ ਦੀ ਸਫਲਤਾ ਲਈ ਆਗੂਆਂ ਤੇ ਵਰਕਰਾਂ ਨੂੰ ਜ਼ੋਰਦਾਰ ਤਿਆਰੀ ਸੰਬੰਧੀ ਲਾਮਬੰਦੀ ਲਈ ਜੁਟਣ ਦਾ ਸੱਦਾ ਦਿੱਤਾ। ਉਹਨਾਂ ਪਾਰਟੀ ਪ੍ਰੋਗਰਾਮ ਨੂੰ ਘਰ-ਘਰ ਲੈ ਕੇ ਜਾਣ ਲਈ ਮਜ਼ਬੂਤ ਜਥੇਬੰਦਕ ਢਾਂਚੇ ਦੀ ਉਸਾਰੀ ਸਮੇਂ ਦੀ ਮੁੱਖ ਲੋੜ ਦੱਸਿਆ।
ਜ਼ਿਲ੍ਹਾ ਸਕੱਤਰ ਸਾਥੀ �ਿਸ਼ਨ ਚੌਹਾਨ ਤੇ ਸਬ ਡਵੀਜ਼ਨ ਸਕੱਤਰ ਸਾਥੀ ਵੇਦ ਪ੍ਰਕਾਸ਼ ਬੁਢਲਾਡਾ ਨੇ ਇਤਿਹਾਸਕ ਸਫ਼ਲ ਮਾਨਸਾ ਰੈਲੀ ਲਈ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੂਨ ਮਹੀਨੇ ਵਿੱਚ ਬੁਢਲਾਡਾ ਵਿਖੇ ਇਤਿਹਾਸਕ ਰੈਲੀ ਕਰਨ ਦਾ ਫੈਸਲਾ ਕੀਤਾ।ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਦਲਿਤਾਂ ਤੇ ਗਰੀਬ ਵਿਰੋਧੀ ਫ਼ੈਸਲੇ ਲੈ ਰਹੀ ਹੈ।ਮਨਰੇਗਾ ਕਾਨੂੰਨ, ਬੁਢਾਪਾ ਪੈਨਸ਼ਨ, ਪਲਾਟਾਂ ਆਦਿ ਮੰਗਾਂ ਸੰਬੰਧੀ ਖੇਤ ਮਜ਼ਦੂਰ ਸਭਾ ਤੇ ਏਟਕ ਵੱਲੋਂ 17 ਫਰਵਰੀ ਝੁਨੀਰ, 21 ਫਰਵਰੀ ਮਾਨਸਾ ਸਮੇਤ ਭੀਖੀ, ਸਰਦੂਲਗੜ੍ਹ ਅਤੇ ਬੁਢਲਾਡਾ ਬੀ ਡੀ ਪੀ ਓ ਦਫ਼ਤਰਾਂ ਅੱਗੇ ਰੋਸ ਧਰਨੇ ਤੇ ਪ੍ਰਦਰਸ਼ਨ ਕੀਤੇ ਜਾਣਗੇ।
ਮੀਟਿੰਗ ਕਾਮਰੇਡ ਗੁਰਜੰਟ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਕਾਮਰੇਡ ਰਾਏ ਕੇ, ਭੁਪਿੰਦਰ ਸਿੰਘ ਗੁਰਨੇ ਕਲਾਂ, ਰਾਜਵਿੰਦਰ ਸਰਪੰਚ, ਜੱਗਾ ਸਿੰਘ ਸ਼ੇਰ ਖਾਂ ਵਾਲਾ, ਹਰਦਿਆਲ ਬੁਢਲਾਡਾ, ਬੰਬੂ ਸਿੰਘ, ਚਿਮਨ ਲਾਲ ਕਾਕਾ, ਰਾਣਾ, ਮਲਕੀਤ ਬਖਸ਼ੀਵਾਲਾ, ਮੱਖਣ ਰੰਘੜਿਆਲ, ਗਰੀਬੂ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।