ਜ਼ੇਲੈਂਸਕੀ ਮਾਮੂਲੀ ਕਾਮੇਡੀਅਨ ਤੇ ਤਾਨਾਸ਼ਾਹ : ਟਰੰਪ

0
96

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਮਾਰ-ਏ-ਲਾਗੋ ਰਿਜ਼ਾਰਟ ਤੋਂ ਦਿੱਤੇ ਬਿਆਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਤਾਨਾਸ਼ਾਹ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਸੀ ਕਿ ਟਰੰਪ ਰੂਸ ਦੀ ਗਲਤ ਜਾਣਕਾਰੀ ਨਾਲ ਗਲਤਫਹਿਮੀ ਵਿੱਚ ਜੀ ਰਹੇ ਹਨ। ਉਨ੍ਹਾ ਇਹ ਗੱਲ ਟਰੰਪ ਦੇ ਇਸ ਬਿਆਨ ’ਤੇ ਕਹੀ ਸੀ ਕਿ ਯੂਕਰੇਨ ਵਿੱਚ ਜ਼ੇਲੈਂਸਕੀ ਨੂੰ ਸਿਰਫ ਚਾਰ ਫੀਸਦੀ ਲੋਕ ਹੀ ਪਸੰਦ ਕਰਦੇ ਹਨ। ਟਰੰਪ ਨੇ ਜ਼ੇਲੈਂਸਕੀ ਦੇ ਬਿਆਨ ਤੋਂ ਬਾਅਦ ਇੱਕ ਪੋਸਟ ਪਾ ਕੇ ਉਸ ਨੂੰ ਇੱਕ ਮਾਮੂਲੀ ਕਾਮੇਡੀਅਨ ਤੇ ਬਿਨਾਂ ਚੋਣ ਵਾਲਾ ਤਾਨਾਸ਼ਾਹ ਦੱਸਿਆ ਹੈ। ਟਰੰਪ ਨੇ ਕਿਹਾ ਕਿ ਇੱਕ ਮਾਮੂਲੀ ਕਾਮੇਡੀਅਨ ਨੇ ਅਮਰੀਕਾ ਨੂੰ 350 ਅਰਬ ਡਾਲਰ ਖਰਚ ਕਰਨ ਲਈ ਮਨਾ ਲਿਆ। ਉਹ ਵੀ ਇੱਕ ਅਜਿਹੀ ਜੰਗ ਲਈ, ਜਿਸ ਨੂੰ ਕਦੇ ਜਿੱਤਿਆ ਨਹੀਂ ਜਾ ਸਕਦਾ। ਜ਼ੇਲੈਂਸਕੀ ਇਸ ਜੰਗ ਨੂੰ ਅਮਰੀਕਾ ਤੇ ਟਰੰਪ ਦੇ ਬਿਨਾਂ ਕਦੇ ਵੀ ਸੁਲਝਾ ਨਹੀਂ ਸਕਦੇ। ਅਮਰੀਕਾ ਜੰਗ ਖਤਮ ਕਰਨ ਲਈ ਰੂਸ ਨਾਲ ਸਫਲਤਾਪੂਰਵਕ ਗੱਲਬਾਤ ਚਲਾ ਰਿਹਾ ਹੈ। ਜੋਅ ਬਾਇਡਨ ਨੇ ਜੰਗ ਰੋਕਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਯੂਰਪ ਸ਼ਾਂਤੀ ਲਿਆਉਣ ਵਿੱਚ ਨਾਕਾਮ ਰਿਹਾ ਅਤੇ ਜ਼ੇਲੈਂਸਕੀ ਸ਼ਾਇਦ ਚਾਹੁੰਦਾ ਹੈ ਕਿ ਮੁਫਤਖੋਰੀ ਚਲਦੀ ਰਹੇ।