ਸ਼ੇਅਰ ਬਾਜ਼ਾਰ ਲਗਾਤਾਰ ਪੰਜਵੇਂ ਦਿਨ ਡਿੱਗਿਆ

0
171

ਮੁੰਬਈ : ਸੋਮਵਾਰ ਸੈਂਸੈਕਸ 856.65 ਅੰਕ ਡਿੱਗ ਕੇ 74,454.41 ’ਤੇ ਬੰਦ ਹੋਇਆ। ਨਿਫਟੀ ਵੀ 242.55 ਅੰਕ ਡਿੱਗ ਕੇ 22,553.35 ’ਤੇ ਬੰਦ ਹੋਇਆ। ਪਿਛਲੇ ਪੰਜ ਸੈਸ਼ਨਾਂ ਵਿੱਚ ਸੈਂਸੈਕਸ 1542.45 ਤੇ ਨਿਫਟੀ 406.15 ਅੰਕ ਡਿੱਗ ਚੁੱਕੇ ਹਨ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ ਆਈ ਆਈ) ਨੇ ਸ਼ੁੱਕਰਵਾਰ ਨੂੰ 3,449.15 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 23,710 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ, ਜਿਸ ਨਾਲ 2025 ਵਿੱਚ ਵਧਦੇ ਆਲਮੀ ਵਪਾਰਕ ਤਣਾਅ ਦੇ ਵਿਚਕਾਰ ਕੁੱਲ ਨਿਕਾਸੀ 1 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਈ ਹੈ।