ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀਰਵਾਰ ਦੋਸ਼ ਲਗਾਇਆ ਕਿ ਪੁਲਸ ਅਧਿਕਾਰੀਆਂ ਨੇ ਸਪੀਕਰ ਦੀਆਂ ਹਦਾਇਤਾਂ ’ਤੇ ‘ਆਪ’ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ।
ਆਤਿਸ਼ੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾਪੁਲਸ ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਪੀਕਰ ਵੱਲੋਂ ‘ਆਪ’ ਵਿਧਾਇਕਾਂ ਨੂੰ ਗੇਟ ’ਤੇ ਰੋਕਣ ਦੇ ਆਦੇਸ਼ ਹਨ। ਦੇਸ਼ ਦੇ ਪੂਰੇ ਸੰਸਦੀ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ।
ਦੂਜੇ ਪਾਸੇ ਭਾਜਪਾ ਵਿਧਾਇਕ ਸਤੀਸ਼ ਉਪਾਧਿਆਏ ਨੇ ਸਦਨ ਵਿੱਚ ‘ਆਪ’ ਵਿਧਾਇਕਾਂ ਦੀ ਮੁਅੱਤਲੀ ਦਾ ਸਮਰਥਨ ਕੀਤਾ। ਉਨ੍ਹਾ ਕਿਹਾਸਦਨ ਕਾਨੂੰਨ ਅਨੁਸਾਰ ਚੱਲੇਗਾ। ਜੇ ਵਿਰੋਧੀ ਧਿਰ ਦੇ ਵਿਧਾਇਕ ਸਦਨ ’ਚ ਹੰਗਾਮਾ ਅਤੇ ਅਰਾਜਕਤਾ ਪੈਦਾ ਕਰਦੇ ਹਨ ਤਾਂ ਸਪੀਕਰ ਕਾਰਵਾਈ ਕਰਨਗੇ ਹੀ। ਸਪੀਕਰ ਦਾ ਫੈਸਲਾ ਅੰਤਮ ਹੈ।
ਵਿਧਾਇਕ ਰਵਿੰਦਰ ਸਿੰਘ ਨੇਗੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਧਾਇਕ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਲੈ ਕੇ ਘੁੰਮ ਰਹੇ ਹਨ, ਪਰ ਉਨ੍ਹਾਂ ਦੇ ਬਣਾਏ ਸੰਵਿਧਾਨ ਦੀ ਪਾਲਣਾ ਵੀ ਕਰਨ।ਉਹ ਸੋਚਦੇ ਹਨ ਕਿ ਉਹ ਅਜੇ ਵੀ ਸੱਤਾ ਵਿੱਚ ਹਨ, ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਹੁਣ ਸੱਤਾ ਤੋਂ ਬਾਹਰ ਹਨ।