ਮੋਦੀ ਮੁਖਵਾ ਮੰਦਰ ’ਚ

0
96

ਮੁਖਵਾ (ਉੱਤਰਾਖੰਡ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਦੇਵੀ ਗੰਗਾ ਦੇ ਸਰਦੀਆਂ ਦੇ ਨਿਵਾਸ ਸਥਾਨ ਮੁਖਵਾ ਮੰਦਰ ਵਿੱਚ ਪੁਜਾਰੀਆਂ ਰਾਹੀਂ ਵੈਦਿਕ ਮੰਤਰਾਂ ਦੇ ਜਾਪ ਦੇ ਵਿਚਕਾਰ ਪੂਜਾ-ਅਰਚਨਾ ਕੀਤੀ। ਉਨ੍ਹਾ ਖੇਤਰ ਦੇ ਆਲੇ-ਦੁਆਲੇ ਦੂਰ-ਦੁਰਾਡੇ ਬਰਫ਼ ਨਾਲ ਢਕੀਆਂ ਚੋਟੀਆਂ ਦੇ ਸਵੇਰ ਦੇ ਦਿ੍ਰਸ਼ ਦਾ ਵੀ ਆਨੰਦ ਮਾਣਿਆ। ਮੁਖਵਾ ਪਿੰਡ, ਦੇਵੀ ਗੰਗਾ ਨੂੰ ਸਮਰਪਤ ਗੰਗੋਤਰੀ ਮੰਦਰ ਦੇ ਰਸਤੇ ’ਤੇ ਸਥਿਤ ਹੈ। ਸਰਦੀਆਂ ਲਈ ਗੰਗੋਤਰੀ ਧਾਮ ਦੇ ਕਿਵਾੜ ਬੰਦ ਹੋਣ ’ਤੇ ਹਰ ਸਾਲ ਦੇਵੀ ਗੰਗਾ ਦੀ ਮੂਰਤੀ ਨੂੰ ਗੰਗੋਤਰੀ ਧਾਮ ਤੋਂ ਮੁਖਵਾ ਮੰਦਰ ਵਿੱਚ ਲਿਜਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਮੁਖਵਾ ਪਿੰਡ ਦੇ ਨੇੜੇ ਹੀ ਹਰਸਿਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਉਤਰਾਖੰਡ ਵਿੱਚ ਸਾਲ ਭਰ ਚੱਲਣ ਵਾਲੇ ਸੈਰ-ਸਪਾਟੇ ਦੀ ਵਕਾਲਤ ਕੀਤੀ। ਉਨ੍ਹਾ ਕਿਹਾ ਕਿ ਇਸ ਸੁੰਦਰ ਪਹਾੜੀ ਰਾਜ ਵਿੱਚ ਕੋਈ ਆਫ-ਸੀਜ਼ਨ ਨਹੀਂ ਹੋਣਾ ਚਾਹੀਦਾ ਅਤੇ ਇਸ ਨਾਲ ਰਾਜ ਦੀ ਆਰਥਿਕਤਾ ਵੱਡੇ ਪੱਧਰ ’ਤੇ ਮਜ਼ਬੂਤ ਹੋਵੇਗੀ।