ਸੰਸਦ ’ਚ ਬੋਲਣ ਨਹੀਂ ਦਿੱਤਾ ਜਾਂਦਾ : ਰਾਹੁਲ

0
153

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਗੰਭੀਰ ਦੋਸ਼ ਲਗਾਉਦਿਆਂ ਕਿਹਾ ਹੈ ਕਿ ਜਦੋਂ ਵੀ ਉਹ ਸਦਨ ’ਚ ਕੁਝ ਵੀ ਕਹਿਣ ਲਈ ਖੜ੍ਹੇ ਹੁੰਦੇ ਹਨ ਤਾਂ ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਇਹ ਗੱਲ ਉਦੋਂ ਕਹੀ ਜਦੋਂ ਰਾਹੁਲ ਸਦਨ ’ਚ ਬੋਲਣ ਲਈ ਖੜ੍ਹੇ ਹੋਏ ਅਤੇ ਕਾਰਵਾਈ ਮੁਲਤਵੀ ਕਰ ਦਿੱਤੀ ਗਈ।ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਸਦਨ ’ਚ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਸੀ। ਰਾਹੁਲ ਗਾਂਧੀ ਇਸ ਸਲਾਹ ’ਤੇ ਕੁਝ ਕਹਿਣਾ ਚਾਹੁੰਦੇ ਸਨ, ਇਸ ਲਈ ਉਹ ਖੜ੍ਹੇ ਹੋ ਗਏ, ਪਰ ਫਿਰ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਸਦਨ ਦੇ ਆਚਰਣ ਅਤੇ ਮਰਿਆਦਾ ਦੀ ਪਾਲਣਾ ਕਰਨ ਲਈ ਕਿਹਾ ਸੀ।ਉਨ੍ਹਾਂ ਕਿਹਾ ਸੀ ਕਿ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜੋ ਸਦਨ ਲਈ ਢੁੱਕਵੀਆਂ ਨਹੀਂ ਸਨ, ਇਸ ਲਈ ਸਦਨ ਦੀ ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ।ਰਾਹੁਲ ਗਾਂਧੀ ਨੇ ਕਿਹਾ, ਪਿਛਲੇ 7-8 ਦਿਨਾ ਤੋਂ ਮੈਨੂੰ ਬੋਲਣ ਨਹੀਂ ਦਿੱਤਾ ਗਿਆ। ਇਹ ਨਵਾਂ ਤਰੀਕਾ ਹੈ। ਡੈਮੋਕ੍ਰੇਸੀ ’ਚ ਸਰਕਾਰ ਅਤੇ ਵਿਰੋਧੀ ਧਿਰ ਦੀ ਇੱਕ ਜਗ੍ਹਾ ਹੁੰਦੀ ਹੈ। ਇੱਥੇ ਵਿਰੋਧੀ ਧਿਰ ਦੀ ਜਗ੍ਹਾ ਹੈ ਹੀ ਨਹੀਂ। ਇੱਥੇ ਸਿਰਫ਼ ਸਰਕਾਰ ਦੀ ਜਗ੍ਹਾ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਕੰੁਭ ਮੇਲੇ ਬਾਰੇ ਬੋਲੇ। ਮੈਂ ਕਹਿਣਾ ਚਾਹੁੰਦਾ ਸੀ ਕਿ ਕੁੰਭ ਬਹੁਤ ਚੰਗਾ ਹੋਇਆ। ਬੇਰੁਜ਼ਗਾਰੀ ਦੇ ਬਾਰੇ ’ਚ ਬੋਲਣਾ ਚਾਹੁੰਦਾ ਸੀ, ਪਰ ਬੋਲਣ ਨਹੀਂ ਦਿੱਤਾ। ਸਦਨ ਬਿਲਕੁੱਲ ਨਾਨ-ਡੈਮੋਕੇ੍ਰਟਿਕ ਸਟਾਇਲ ਨਾਲ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਦੇ 70 ਸਾਂਸਦ ਲੋਕਸਭਾ ਸਪੀਕਰ ਓਮ ਬਿਰਲਾ ਨੂੰ ਮਿਲੇ। ਸਾਂਸਦਾਂ ਨੇ ਸਪੀਕਰ ਨੂੰ ਆਪਣੀ ਨਾਰਾਜ਼ਗੀ ਪ੍ਰਗਟਾਈ।