17.5 C
Jalandhar
Monday, December 23, 2024
spot_img

ਭਾਰਤੀਆਂ ਨੂੰ ਨਫਰਤ ਕਰਨ ਵਾਲੀ ਗਿ੍ਫਤਾਰ

ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ‘ਚ ਚਾਰ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਕ ਔਰਤ ਨੂੰ ਗਿ੍ਫਤਾਰ ਕੀਤਾ ਹੈ | ਵੀਡੀਓ ‘ਚ ਕਥਿਤ ਤੌਰ ‘ਤੇ ਔਰਤ ਭਾਰਤੀ-ਅਮਰੀਕੀ ਔਰਤਾਂ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਭਾਰਤ ਵਾਪਸ ਜਾਣ ਲਈ ਕਹਿ ਰਹੀ ਹੈ | ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡਲਾਸ ਵਿਚ ਪਾਰਕਿੰਗ ਦੀ ਹੈ |
ਵੀਡੀਓ ‘ਚ ਮੁਲਜ਼ਮ ਔਰਤ ਮੈਕਸੀਕਨ-ਅਮਰੀਕੀ ਪਲੈਨੋ ਦੀ ਐਸਮੇਰਾਲਡਾ ਅਪਟਨ ਹੈ ਅਤੇ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ | ਵੀਡੀਓ ਵਿਚ ਔਰਤ ਕਹਿੰਦੀ ਹੈ-ਮੈਂ ਤੁਹਾਨੂੰ ਭਾਰਤੀਆਂ ਨੂੰ ਨਫਰਤ ਕਰਦੀ ਹਾਂ | ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਉਂਦੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ |

Related Articles

LEAVE A REPLY

Please enter your comment!
Please enter your name here

Latest Articles