ਸ੍ਰੀਨਗਰ : ਕਸ਼ਮੀਰ ਦੇ ਉਤਲੇ ਖੇਤਰਾਂ ਵਿੱਚ ਬਰਫਬਾਰੀ ਹੋਈ ਤੇ ਵਾਦੀ ਵਿੱਚ ਕਈ ਥਾਈਂ ਮੀਂਹ ਪਿਆ। ਤੁਲੈਲ ਤੇ ਗੁਰੇਜ਼ ’ਚ ਬਰਫਬਾਰੀ ਤੇ ਖਰਾਬ ਮੌਸਮ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਦੇ ਤੁਲੈਲ ਤੇ ਗੁਰੇਜ਼ ਅਤੇ ਦੱਖਣੀ ਕਸ਼ਮੀਰ ਦੇ ਸਿੰਥਨ ਟੌਪ ਵਿੱਚ ਬਰਫਬਾਰੀ ਹੋਈ। ਇਸ ਕਾਰਨ ਗੁਰੇਜ਼-ਬਾਂਦੀਪੋਰਾ ਸੜਕ ਬੰਦ ਕਰਨੀ ਪਈ। ਸ੍ਰੀਨਗਰ-ਲੇਹ ਮਾਰਗ ਤੇ ਜੋਜ਼ੀਲਾ, ਮੁਗਲ ਰੋਡ ਤੇ ਹੋਰ ਖੇਤਰਾਂ ਵਿੱਚ ਵੀ ਬਰਫਬਾਰੀ ਹੋਈ। ਜੋਜ਼ੀਲਾ ਤੇ ਮੁਗਲ ਰੋਡ ’ਤੇ ਆਵਾਜਾਈ ਬੰਦ ਕਰਨੀ ਪਈ। ਕਸ਼ਮੀਰ ਦੇ ਕਈ ਖੇਤਰਾਂ ਵਿੱਚ ਭਾਰੀ ਮੀਂਹ ਵੀ ਪਿਆ।





