ਮੁੰਬਈ : ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਭਾਰਤੀ ਅਦਾਕਾਰਾ ਵਾਣੀ ਕਪੂਰ ਦੀ ਫਿਲਮ ‘ਅਬੀਰ ਗੁਲਾਲ’ ਮੁਸੀਬਤ ਵਿੱਚ ਹੈ। ਪਹਿਲਗਾਮ ਹਮਲੇ ਤੋਂ ਬਾਅਦ ਇਸ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੂਤਰਾਂ ਅਨੁਸਾਰ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ।
ਹਮਲੇ ’ਤੇ ਫਵਾਦ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ, ‘ਪਹਿਲਗਾਮ ਵਿੱਚ ਹੋਏ ਹਮਲੇ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਸਾਡੀਆਂ ਸੰਵੇਦਨਾਵਾਂ ਇਸ ਘਟਨਾ ਦੇ ਪੀੜਤਾਂ ਨਾਲ ਹਨ। ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਵਾਰਾਂ ਨੂੰ ਬਲ ਬਖਸ਼ਣ ਦੀ ਪ੍ਰਾਰਥਨਾ ਕਰਦੇ ਹਾਂ।’ ਵਾਣੀ ਨੇ ਲਿਖਿਆ ਸੀ, ‘ਮੈਂ ਉਦੋਂ ਤੋਂ ਸਦਮੇ ’ਚ ਹਾਂ, ਜਦੋਂ ਤੋਂ ਮੈਂ ਪਹਿਲਗਾਮ ਵਿੱਚ ਮਾਸੂਮ ਲੋਕਾਂ ’ਤੇ ਹਮਲਾ ਹੁੰਦਾ ਦੇਖਿਆ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਮੈਂ ਟੁੱਟ ਗਈ ਹਾਂ। ਮੇਰੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਵਾਰਾਂ ਨਾਲ ਹਨ।’





