ਸੋਨਾਲੀ ਫੋਗਾਟ ਕੇਸ ’ਚ ਇਕ ਹੋਰ ਨਸ਼ਾ ਤਸਕਰ ਗਿ੍ਰਫਤਾਰ

0
832

ਪਣਜੀ : ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿਚ ਗੋਆ ਦੀ ਅਦਾਲਤ ਨੇ ਐਤਵਾਰ ਕਰਲੀਜ਼ ਰੈਸਟੋਰੈਂਟ ਦੇ ਮਾਲਕ ਐਡਵਿਨ ਨੂਨਸ ਅਤੇ ਦੋ ਨਸ਼ਾ ਤਸਕਰਾਂ ਦੱਤਾ ਪ੍ਰਸਾਦ ਗਾਓਂਕਰ ਤੇ ਰਮਾਕਾਂਤ ਮਾਂਡਰੇਕਰ ਨੂੰ ਪੰਜ ਦਿਨ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਇਸ ਤੋਂ ਪਹਿਲਾਂ ਗੋਆ ਪੁਲਸ ਨੇ ਇਕ ਹੋਰ ਨਸ਼ਾ ਤਸਕਰ ਨੂੰ ਗਿ੍ਰਫਤਾਰ ਕੀਤਾ। ਇਸ ਨਾਲ ਹੁਣ ਤੱਕ ਇਸ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਪੰਜ ਹੋ ਗਈ ਹੈ। ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ ਸੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜੇ ਲੋੜ ਪਈ ਤਾਂ ਸੋਨਾਲੀ ਫੋਗਾਟ ਦਾ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here