17.1 C
Jalandhar
Thursday, November 21, 2024
spot_img

ਭਾਰਤ-ਪਾਕਿ ਮੈਚ ਤੋਂ ਪਹਿਲਾਂ ਵਿਦਿਆਰਥੀ ਨਜ਼ਰਬੰਦ!

ਸ੍ਰੀਨਗਰ : ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ ਆਈ ਟੀ) ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਕਿ੍ਰਕਟ ਮੈਚ ਨੂੰ ਗਰੁੱਪਾਂ ਵਿੱਚ ਬੈਠ ਕੇ ਨਾ ਦੇਖਣ ਜਾਂ ਇਸ ਨਾਲ ਸੰਬੰਧਤ ਕੋਈ ਪੋਸਟ ਸੋਸ਼ਲ ਮੀਡੀਆ ’ਤੇ ਨਾ ਪਾਉਣ। ਵਿਦਿਆਰਥੀ ਭਲਾਈ ਦੇ ਡੀਨ ਵੱਲੋਂ ਜਾਰੀ ਨੋਟਿਸ ’ਚ ਲਿਖਿਆ ਗਿਆਵਿਦਿਆਰਥੀਆਂ ਨੂੰ ਪਤਾ ਹੈ ਕਿ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਵੱਖ-ਵੱਖ ਦੇਸ਼ਾਂ ਵਿਚਾਲੇ ਕਿ੍ਰਕਟ ਟੂਰਨਾਮੈਂਟ ਚੱਲ ਰਿਹਾ ਹੈ। ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਖੇਡ ਨੂੰ ਇਕ ਖੇਡ ਦੇ ਰੂਪ ਵਿਚ ਲੈਣ ਅਤੇ ਸੰਸਥਾ/ ਹੋਸਟਲ ਵਿਚ ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਨਾ ਕਰਨ ਅਤੇ ਗਰੁੱਪਾਂ ਵਿਚ ਨਾ ਮੈਚ ਦੇਖਣ। ਉਹ ਉਨ੍ਹਾਂ ਨੂੰ ਅਲਾਟ ਕੀਤੇ ਗਏ ਕਮਰਿਆਂ ’ਚ ਹੀ ਰਹਿਣ ਅਤੇ ਹੋਰ ਵਿਦਿਆਰਥੀਆਂ ਨੂੰ ਆਪਣੇ ਕਮਰਿਆਂ ਵਿਚ ਦਾਖਲ ਨਾ ਹੋਣ ਦੇਣ। ਜੇ ਵਿਦਿਆਰਥੀਆਂ ਦਾ ਕੋਈ ਗਰੁੱਪ ਇਕ ਕਮਰੇ ਵਿਚ ਮੈਚ ਦੇਖਦਾ ਮਿਲਦਾ ਹੈ ਤਾਂ ਜਿਨ੍ਹਾਂ ਵਿਦਿਆਰਥੀਆਂ ਨੂੰ ਉਹ ਕਮਰਾ ਅਲਾਟ ਕੀਤਾ ਗਿਆ ਹੈ, ਉਨ੍ਹਾਂ ਨੂੰ ਸੰਸਥਾ ਦੇ ਹੋਸਟਲ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਇਸ ਵਿਚ ਸ਼ਾਮਲ ਸਾਰੇ ਵਿਦਿਆਰਥੀਆਂ ਨੂੰ ਘੱਟੋ-ਘੱਟ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਸੋਸ਼ਲ ਮੀਡੀਆ ’ਤੇ ਮੈਚ ਨਾਲ ਸੰਬੰਧਤ ਕੋਈ ਵੀ ਸਮੱਗਰੀ ਪੋਸਟ ਕਰਨ ਤੋਂ ਬਚਣ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਚ ਦੌਰਾਨ ਜਾਂ ਬਾਅਦ ਵਿਚ ਹੋਸਟਲ ਦੇ ਕਮਰੇ ਨਾ ਛੱਡਣ ਦੀ ਹਦਾਇਤ ਕੀਤੀ ਗਈ। ਸਾਲ 2016 ਵਿਚ ਟੀ-20 ਵਿਸ਼ਵ ਕੱਪ ਸੈਮੀਫਾਈਨਲ ’ਚ ਵੈਸਟ ਇੰਡੀਜ਼ ਤੋਂ ਭਾਰਤ ਦੀ ਹਾਰ ਤੋਂ ਬਾਅਦ ਸੰਸਥਾ ਵਿਚ ਦੂਜੇ ਰਾਜਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਵਿਦਿਆਰਥੀਆਂ ਵਿਚਕਾਰ ਝੜਪਾਂ ਹੋ ਗਈਆਂ ਸਨ, ਜਿਸ ਕਾਰਨ ਐੱਨ ਆਈ ਟੀ ਨੂੰ ਕਈ ਦਿਨਾਂ ਤੱਕ ਬੰਦ ਕਰ ਦਿੱਤਾ ਗਿਆ ਸੀ।

Related Articles

LEAVE A REPLY

Please enter your comment!
Please enter your name here

Latest Articles