ਪਾਕਿਸਤਾਨ ਵੱਲੋਂ ਮਕਬੂਜ਼ਾ ਕਸ਼ਮੀਰ ਦਾ ਹਵਾਈ ਖੇਤਰ ਵੀ ਬੰਦ

0
95

ਨਵੀਂ ਦਿੱਲੀ : ਭਾਰਤ ਵੱਲੋਂ ਸੰਭਾਵੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਨੇ ਗਿਲਗਿਤ-ਬਾਲਤਿਸਤਾਨ ਸਮੇਤ ਮਕਬੂਜ਼ਾ ਕਸ਼ਮੀਰ ਦੇ ਵੱਡੇ ਹਿੱਸਿਆਂ ’ਤੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਸ ਵਿੱਚ ਜੰਮੂ-ਕਸ਼ਮੀਰ ’ਚ ਕਠੂਆ-ਜੰਮੂ-ਰਾਜੌਰੀ-ਪੁਣਛ ਧੁਰੇ ਦੇ ਪੱਛਮ ’ਚ ਸਥਿਤ ਮਕਬੂਜ਼ਾ ਕਸ਼ਮੀਰ ਦਾ ਹਿੱਸਾ ਸ਼ਾਮਲ ਹੈ। ਲੱਦਾਖ ਦੇ ਉੱਤਰ ’ਚ ਸਥਿਤ ਗਿਲਗਿਤ-ਬਾਲਤਿਸਤਾਨ ਉੱਤੇ ਵੀ ਹਵਾਈ ਖੇਤਰ ਬੰਦ ਹੈ। ਭਾਰਤ ਕੋਲ ਪਹਿਲਾਂ ਹੀ ਲੱਦਾਖ ਵਿੱਚ ਆਪਣੀਆਂ ਹਵਾਈ ਸੰਪਤੀਆਂ ਹਨ ਅਤੇ ਇਹ ਰਾਵਲਪਿੰਡੀ ਵਿਖੇ ਪਾਕਿ ਫੌਜ ਦੇ ਹੈੱਡਕੁਆਰਟਰ ’ਚ ਇੱਕ ਡਰ ਵਜੋਂ ਹੋ ਸਕਦਾ ਹੈ। ਨਿਰਧਾਰਤ ਖੇਤਰਾਂ ’ਤੇ ਹਵਾਈ ਖੇਤਰ ਬੰਦ ਕਰਨ ਨਾਲ ਇੱਕ ਸਪੱਸ਼ਟ ਰਾਡਾਰ ਤਸਵੀਰ ਮਿਲਦੀ ਹੈ, ਕਿਉਂਕਿ ਨਾਗਰਿਕ ਉਡਾਣ ਮੁਅੱਤਲ ਹੈ, ਇਸ ਤੋਂ ਇਲਾਵਾ ਹੋਰ ਕੋਈ ਉਡਾਣ ਫੌਜੀ ਜਹਾਜ਼, ਯੂ ਏ ਵੀ, ਮਿਜ਼ਾਈਲ ਜਾਂ ਹੈਲੀਕਾਪਟਰ ਦੀ ਹੋ ਸਕਦੀ ਹੈ। ਇਹ ਜ਼ਮੀਨੀ ਕੰਟਰੋਲਰਾਂ ਨੂੰ ਰਾਡਾਰ ਸਕ੍ਰੀਨਾਂ ’ਤੇ ਕੁਝ ਵੀ ਦਿਖਾਈ ਦੇਣ ’ਤੇ ਤੁਰੰਤ ਕਾਰਵਾਈ ਕਰਨ ਵਿਚ ਸਹਿਯੋਗ ਦਿੰਦਾ ਹੈ। ਹਵਾਈ ਖੇਤਰ ਬੰਦ ਕਰਨ ਦੀ ਇਹ ਕਾਰਵਾਈ ਕਰਾਚੀ ਦੇ ਪੱਛਮ ਖੇਤਰ ਵਿੱਚ ਹਵਾਈ ਖੇਤਰ ਬੰਦ ਕਰਨ ਦਾ ਇਕ ਹਿੱਸਾ ਹੈ, ਜਿੱਥੇ ਪਹਿਲਾਂ ਅਭਿਆਸ ਜਾਰੀ ਹੈ। ਇਸ ਵਿਚ ਜ਼ਮੀਨ ਤੋਂ ਸਮੁੰਦਰ ਵੱਲ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਸ਼ਾਮਲ ਹੋਣਗੀਆਂ। 1971 ਦੀ ਜੰਗ ਦੌਰਾਨ ਭਾਰਤ ਨੇ ਕਰਾਚੀ ਬੰਦਰਗਾਹ ’ਤੇ ਸਮੁੰਦਰ ਤੋਂ ਹਮਲਾ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਹੁਣ ਅਰਬ ਸਾਗਰ ਵਿੱਚ ਗੁਜਰਾਤ ਦੇ ਪੱਛਮ ਵਿੱਚ ਇਕ ਤੀਬਰ ਜਲ ਸੈਨਾ ਅਭਿਆਸ ਕਰ ਰਹੇ ਹਨ। ਦੋਹਾਂ ਦੇਸ਼ਾਂ ਨੇ ‘ਨੈਵ-ਏਰੀਆ ਚੇਤਾਵਨੀ’ ਨਾਮਕ ਜਨਤਕ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਸਮੁੰਦਰੀ ਜਹਾਜ਼ਾਂ ਨੂੰ ਅਭਿਆਸਾਂ ਅਤੇ ਸਮੁੰਦਰ ’ਚ ਇਨ੍ਹਾਂ ਖੇਤਰਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਬਾਰੇ ਸੂਚਿਤ ਕੀਤਾ ਗਿਆ ਹੈ। ਪਾਕਿਸਤਾਨ ਅਤੇ ਭਾਰਤ ਆਪੋ-ਆਪਣੇ ਪਾਣੀਆਂ ਦੇ ਖੇਤਰ ’ਚ ਅਭਿਆਸ ਕਰ ਰਹੇ ਹਨ।
ਸਮੁੰਦਰ ਵਿੱਚ ਅਭਿਆਸਾਂ ਦਾ ਨੋਟਿਸ ਦਰਸਾਉਂਦਾ ਹੈ ਕਿ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਦੀਆਂ ਜਲ ਸੈਨਾਵਾਂ ਸਿਰਫ 150 ਕਿਲੋਮੀਟਰ ਦੂਰ ਹੋਣਗੀਆਂ। ਉਧਰ ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਪਾਕਿਸਤਾਨ ਨਾਲ ਵਧੇ ਤਣਾਅ ਦੇ ਵਿਚਕਾਰ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਅੰਦਰ ਵਿਆਪਕ ਅਭਿਆਸ ਕਰ ਰਹੀ ਹੈ। ਜਲ ਸੈਨਾ ਦੇ ਜੰਗੀ ਜਹਾਜ਼ਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।