ਅਫਗਾਨਿਸਤਾਨ ’ਚ ਆਈ ਐੱਸ ਆਈ ਐੱਲ-ਕੇ ਦੀ ਮੌਜੂਦਗੀ ’ਚ ਕਾਫੀ ਵਾਧਾ : ਭਾਰਤ

0
389

ਸੰਯੁਕਤ ਰਾਸ਼ਟਰ : ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਦੱਸਿਆ ਹੈ ਕਿ ਅਫਗਾਨਿਸਤਾਨ ’ਚ ਆਈ ਐੱਸ ਆਈ ਐੱਲ-ਕੇ ਦੀ ਮੌਜੂਦਗੀ ਵਿਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਸਥਿਤ ਲਸ਼ਕਰ-ਏ-ਤਈਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਬੰਦੀਸ਼ੁਦਾ ਸੰਗਠਨਾਂ ਵਿਚਕਾਰ ਸੰਬੰਧ ਅਤੇ ਹੋਰ ਦਹਿਸ਼ਤਗਰਦ ਸੰਗਠਨਾਂ ਦੇ ਭੜਕਾਊ ਬਿਆਨ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹਨ। ਸੰਯੁਕਤ ਰਾਸਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾਜਿਵੇਂ ਅਸੀਂ ਸੁਰੱਖਿਆ ਕੌਂਸਲ ਵਿਚ ਵਾਰ-ਵਾਰ ਕਿਹਾ ਹੈ। ਸਾਡੇ ਨਜ਼ਦੀਕੀ ਗੁਆਂਢੀ ਅਤੇ ਸਾਡੇ ਲੰਮੇ ਸਮੇਂ ਦੇ ਭਾਈਵਾਲ ਵਜੋਂ ਅਫਗਾਨਿਸਤਾਨ ਦੇ ਲੋਕਾਂ ਨਾਲ ਸਾਡੇ ਮਜ਼ਬੂਤ ਇਤਿਹਾਸਕ ਅਤੇ ਸੱਭਿਆਚਾਰਕ ਸੰਬੰਧ ਹਨ। ਇਸ ਦੇ ਮੱਦੇਨਜ਼ਰ ਅਫਗਾਨਿਸਤਾਨ ’ਚ ਸ਼ਾਂਤੀ ਅਤੇ ਸਥਿਰਤਾ ਦੀ ਵਾਪਸੀ ਨੂੰ ਯਕੀਨੀ ਬਣਾਉਣ ਵਿਚ ਭਾਰਤ ਦੇ ਸਿੱਧੇ ਹਿੱਤ ਹਨ। ਦੁੱਖ ਹੈ ਕਿ ਅਫਗਾਨਿਸਤਾਨ ’ਚ ਦਹਿਸ਼ਤਗਰਦ ਸੰਗਠਨਾਂ, ਖਾਸ ਤੌਰ ’ਤੇ ਆਈ ਐੱਸ ਆਈ ਐੱਲ-ਕੇ ਨੇ ਕਾਫੀ ਪੈਰ ਪਸਾਰ ਲਏ ਹਨ ਤੇ ਉਸ ਦੇ ਲਸ਼ਕਰ ਤੇ ਜੈਸ਼ ਨਾਲ ਸੰਬੰਧ ਖਿੱਤੇ ਲਈ ਖਤਰਨਾਕ ਹਨ।

LEAVE A REPLY

Please enter your comment!
Please enter your name here