ਪੰਡੋਹ ਡੈਮ ’ਚ ਪਾਣੀ ਦਾ ਪੱਧਰ ਵਧਿਆ

0
226

ਸ਼ਿਮਲਾ : ਮੰਡੀ ਜ਼ਿਲ੍ਹੇ ਵਿੱਚ ਪੰਡੋਹ ਡੈਮ ਦੇ ਅਧਿਕਾਰੀਆਂ ਨੇ ਸੋਮਵਾਰ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਬਿਆਸ ਦਰਿਆ ਦੇ ਕੰਢੇ ਨਾ ਜਾਣ ਦੀ ਚੇਤਾਵਨੀ ਦਿੱਤੀ, ਕਿਉਂਕਿ ਪਾਣੀ ਦਾ ਪੱਧਰ ਵਧਣ ਕਾਰਨ ਡੈਮ ਦੇ ਗੇਟ ਕਦੇ ਵੀ ਖੋਲ੍ਹੇ ਜਾ ਸਕਦੇ ਹਨ। ਉਨ੍ਹਾ ਕਿਹਾ ਮੌਸਮ ਨੂੰ ਦੇਖਦੇ ਹੋਏ ਡੈਮ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਉਦੈਪੁਰ ਉਪ ਮੰਡਲ ਵਿੱਚ ਅਚਾਨਕ ਆਏ ਹੜ੍ਹ ਕਾਰਨ ਸੰਸਾਰੀ-ਕਿਲਾੜ-ਟਿੰਡੀ-ਥਿਰੋਟ ਮਾਰਗ ਪ੍ਰਭਾਵਤ ਹੋਣ ਕਾਰਨ ਰੁਕ ਗਿਆ ਹੈ। ਪੁਲਸ ਨੇ ਲੋਕਾਂ ਨੂੰ ਇਸ ਸੜਕ ’ਤੇ ਸਫਰ ਕਰਨ ਤੋਂ ਬਚਣ ਦੀ ਸਲਾਹ ਜਾਰੀ ਕੀਤੀ ਹੈ।
ਸ਼ਰਾਬ ਕਾਂਡ : ਸੀ ਬੀ ਆਈ ਜਾਂਚ ਦੀ ਮੰਗ
ਚੰਡੀਗੜ੍ਹ : ਮਜੀਠਾ ਵਿੱਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਾਰਟੀ ਵਫਦ ਨੇ ਸੋਮਵਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਮੌਤਾਂ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕੀਤੀ।
ਦੋ ਮੰੁਡਿਆਂ ਦੀਆਂ ਲਾਸ਼ਾਂ ਮਿਲੀਆਂ
ਕੈਥਲ : ਧਨੌਰੀ ਪਿੰਡ ਨੇੜਿਓਂ ਸੋਮਵਾਰ ਸਵੇਰੇ ਨਾਲੇ ਕੋਲ ਅਰਮਾਨ (16) ਅਤੇ ਪਿ੍ਰੰਸ (14) ਦੀਆਂ ਲਾਸ਼ਾਂ ਮਿਲੀਆਂ। ਦੋਵੇਂ ਬਰੇਟਾ ਪਿੰਡ ਦੇ ਰਹਿਣ ਵਾਲੇ ਸਨ ਤੇ ਐਤਵਾਰ ਸ਼ਾਮੀਂ 5:30 ਵਜੇ ਤੋਂ ਲਾਪਤਾ ਸਨ। ਦੋਵਾਂ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋਈ। ਘਟਨਾ ਪਿਛਲੇ ਕਾਰਨਾਂ ਦਾ ਫੌਰੀ ਤੌਰ ’ਤੇ ਖੁਲਾਸਾ ਨਹੀਂ ਹੋਇਆ। ਇੱਕ ਮੁੰਡਾ ਦਸਵੀਂ ਤੇ ਦੂਜਾ ਗਿਆਰ੍ਹਵੀਂ ਵਿੱਚ ਪੜ੍ਹਦਾ ਸੀ।