ਜਲੰਧਰ (ਸੁਰਿੰਦਰ ਕੁਮਾਰ)
ਅਦਾਲਤ ਨੇ ਸ਼ਨਿੱਚਰਵਾਰ ਜਲੰਧਰ ਸੈਂਟਰਲ ਦੇ ‘ਆਪ’ ਵਿਧਾਇਕ ਰਮਨ ਅਰੋੜਾ ਦਾ ਪੰਜ ਦਿਨਾਂ ਲਈ ਪੁਲਸ ਰਿਮਾਂਡ ਦਿੱਤਾ, ਜਦਕਿ ਵਿਜੀਲੈਂਸ ਨੇ 10 ਦਿਨਾਂ ਦਾ ਮੰਗਿਆ ਸੀ। ਇਸੇ ਦੌਰਾਨ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਝੂਠੇ ਨੋਟਿਸ ਭਿਜਵਾਉਣ ਤੋਂ ਬਾਅਦ ਲੈ-ਦੇ ਕਰਕੇ ਮਾਮਲੇ ਨਬੇੜਨ ਦੇ ਦੋਸ਼ ਵਿੱਚ ਫੜੇ ਅਰੋੜਾ ਦੀ ਪੀ ਏ ਹਨੀ ਭਾਟੀਆ ਦੇ ਘਰ ਵਿੱਚ ਵਿਜੀਲੈਂਸ ਨੇ ਛਾਪਾ ਮਾਰਿਆ ਅਤੇ ਉੱਥੋਂ ਪੈੱਨ ਡਰਾਈਵ, ਲੈਪਟਾਪ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ। ਦੂਜੇ ਪੀ ਏ ਰੋਹਿਤ ਕਪੂਰ ਤੋਂ ਵੀ ਪੁੱਛਗਿੱਛ ਕੀਤੀ, ਜਿਸ ਨੇ ਕਿਹਾ ਕਿ ਉਹ ਸਿਰਫ ਪੁਲਸ ਦਾ ਕੰਮ ਦੇਖਦਾ ਸੀ। ਵਿਜੀਲੈਂਸ ਨੇ ਚਰਨਜੀਤਪੁਰਾ ਦੇ ਆੜ੍ਹਤੀ ਮਹੇਸ਼ ਮੁਖੀਜਾ ਤੋਂ ਵੀ ਪੁੱਛਗਿੱਛ ਕੀਤੀ ਹੈ। ਵਿਜੀਲੈਂਸ ਅਧਿਕਾਰੀ ਅਰੋੜਾ ਦੇ ਕੁੜਮ ਰਾਜੂ ਮਦਾਨ ਦੇ ਘਰੋਂ ਖਾਲੀ ਹੱਥ ਪਰਤੇ।





