ਸੁਪਰੀਮ ਕੋਰਟ ਦੇ ਜੱਜਾਂ ਦਾ ਕੋਟਾ ਪੂਰਾ

0
166

ਨਵੀਂ ਦਿੱਲੀ : ਤਿੰਨ ਨਵੇਂ ਜੱਜਾਂ ਦੇ ਸ਼ੁੱਕਰਵਾਰ ਸਹੁੰ ਚੁੱਕਣ ਨਾਲ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 34 ਹੋ ਗਈ ਤੇ ਇਸ ਤਰ੍ਹਾਂ ਕੋਟਾ ਪੂਰਾ ਹੋ ਗਿਆ। ਚੀਫ ਜਸਟਿਸ ਬੀ ਆਰ ਗਵਈ ਨੇ ਜਸਟਿਸ ਐੱਨ ਵੀ ਅੰਜਾਰੀਆ, ਜਸਟਿਸ ਵਿਜੈ ਬਿਸ਼ਨੋਈ ਤੇ ਜਸਟਿਸ ਏ ਐੱਸ ਚੰਦੁਰਕਰ ਨੂੰ ਨਵੇਂ ਜੱਜਾਂ ਵਜੋਂ ਸਹੁੰ ਚੁਕਾਈ। ਚੀਫ ਜਸਟਿਸ ਸੰਜੀਵ ਖੰਨਾ, ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਅਭੈ ਐੱਸ ਓਕਾ ਦੀ ਸੇਵਾਮੁਕਤੀ ਤੋਂ ਬਾਅਦ ਤਿੰਨ ਅਸਾਮੀਆਂ ਖਾਲੀ ਹੋਈਆਂ ਸਨ। ਜਸਟਿਸ ਬੇਲਾ ਐੱਮ ਤਿ੍ਰਵੇਦੀ 9 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।