ਪੈਰਿਸ : ਫਰਾਂਸੀਸੀ ਕਲੱਬ ਪੈਰਿਸ ਸੇਂਟ ਜਰਮੇਨ’ਜ਼ (ਪੀ ਐੱਸ ਜੀ) ਵੱਲੋਂ ਚੈਂਪੀਅਨਜ਼ ਲੀਗ ਫੁੱਟਬਾਲ ਟਰਾਫੀ ਜਿੱਤਣ ਤੋਂ ਬਾਅਦ ਫਰਾਂਸ ਦੇ ਵੱਖ-ਵੱਖ ਇਲਾਕਿਆਂ ਵਿੱਚ ਖੁਸ਼ੀ ਮਨਾਉਦਿਆਂ ਹੋਈ ਹਿੰਸਾ ’ਚ 2 ਵਿਅਕਤੀ ਮਾਰੇ ਗਏ ਤੇ 192 ਜ਼ਖਮੀ ਹੋ ਗਏ। ਪੁਲਸ ਨੇ 559 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਸਨਿੱਚਰਵਾਰ ਰਾਤ ਭਰ ਅੱਗਾਂ ਨਾਲ ਨਿੱਬੜਦਿਆਂ 22 ਪੁਲਸ ਅਫਸਰ ਤੇ 7 ਫਾਇਰ ਫਾਈਟਰ ਜ਼ਖਮੀ ਹੋ ਗਏ। ਕਿਸੇ ਫਰਾਂਸੀਸੀ ਕਲੱਬ ਵੱਲੋਂ ਪਹਿਲੀ ਵਾਰ ਯੂਰਪ ਦੀ ਸਭ ਤੋਂ ਵੱਡੀ ਚੈਂਪੀਅਨਜ਼ ਲੀਗ ਜਿੱਤਣ ਤੋਂ ਬਾਅਦ ਫੁੱਟਬਾਲ ਦੀਵਾਨਿਆਂ ਨੇ ਰਾਤ ਭਰ ਸੜਕਾਂ ’ਤੇ ਗੇੜੀਆਂ ਤੇ ਅੱਗਾਂ ਲਾਈਆਂ, ਜਿਸ ਨਾਲ 264 ਵਾਹਨ ਤਬਾਹ ਹੋ ਗਏ। ਪੀ ਐੱਸ ਜੀ ਨੇ ਇਟਲੀ ਦੀ ਇੰਟਰ ਮਿਲਾਨ ਕਲੱਬ ਨੂੰ 5-0 ਨਾਲ ਹਰਾਇਆ।





