ਰੂਸ ਤੇ ਯੂਕਰੇਨ ਵੱਲੋਂ ਭਿਆਨਕ ਡਰੋਨ ਹਮਲੇ

0
93

ਕੀਵ : ਸੋਮਵਾਰ ਤੁਰਕੀ ਦੇ ਇਸਤੰਬਲ ਵਿੱਚ ਅਮਨ ਵਾਰਤਾ ਦੇ ਮੌਕੇ ਰੂਸ ਤੇ ਯੂਕਰੇਨ ਵਿਚਾਲੇ ਐਤਵਾਰ ਜੰਗ ਤੇਜ਼ ਹੋ ਗਈ। ਰੂਸ ਵੱਲੋਂ ਸ਼ਨਿੱਚਰਵਾਰ ਰਾਤ ਕੀਤੇ ਹਮਲਿਆਂ ਤੋਂ ਬਾਅਦ ਯੂਕਰੇਨ ਨੇ ਡਰੋਨਾਂ ਨਾਲ ਰੂਸ ਦੇ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਤੇ ਘੱਟੋਘੱਟ 40 ਬੰਬਾਰ ਤਬਾਹ ਕਰ ਦੇਣ ਦਾ ਦਾਅਵਾ ਕੀਤਾ। ਯੂਕਰੇਨ ਨੇ ਕਿਹਾ ਕਿ ਰੂਸ ਨੇ 2022 ਤੋਂ ਛਿੜੀ ਜੰਗ ਵਿੱਚ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਸੀ। ਉਸਨੇ 472 ਡਰੋਨ ਤੇ 7 ਮਿਜ਼ਾਈਲਾਂ ਚਲਾਈਆਂ। ਯੂਕਰੇਨ ਨੇ 383 ਡਰੋਨ ਤੇ 3 ਮਿਜ਼ਾਈਲਾਂ ਸੁੱਟ ਲਈਆਂ। ਰੂਸੀ ਹਮਲੇ ਵਿੱਚ 12 ਯੂਕਰੇਨੀ ਫੌਜੀ ਮਾਰੇ ਗਏ। ਜਵਾਬ ਵਿੱਚ ਯੂਕਰੇਨ ਨੇ ਵੀ ਪੂਰਬੀ ਸਾਈਬੇਰੀਆ ਤਕ ਰੂਸੀ ਏਅਰਬੇਸਾਂ ’ਤੇ ਡਰੋਨ ਹਮਲੇ ਕੀਤੇ ਤੇ 40 ਜਹਾਜ਼ ਤਬਾਹ ਕਰ ਦਿੱਤੇ।