ਢਾਕਾ : ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟਿ੍ਰਬਿਊਨਲ ਨੇ ਐਤਵਾਰ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਦੋ ਹੋਰਨਾਂ ਖਿਲਾਫ ਪਿਛਲੇ ਸਾਲ ਹੋਏ ਵਿਦਿਆਰਥੀਆਂ ਦੇ ਮੁਜ਼ਾਹਰਿਆਂ ’ਚ ਕਥਿਤ ਹਿੰਸਕ ਭੂਮਿਕਾ ਨਿਭਾਉਣ ਦੇ ਮਾਮਲੇ ’ਚ ਦੋਸ਼ ਆਇਦ ਕੀਤੇ ਹਨ। ਟਿ੍ਰਬਿਊਨਲ ਨੇ ਉਨ੍ਹਾਂ ’ਤੇ ਸਮੂਹਕ ਕਤਲ ਸਣੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਾਏ ਹਨ। ਇਸ ਮੁਕੱਦਮੇ ਦੀ ਸੁਣਵਾਈ ਹਸੀਨਾ ਦੀ ਸਰਕਾਰ ਬਰਖਾਸਤ ਹੋਣ ਤੋਂ ਕਰੀਬ ਦਸ ਮਹੀਨੇ ਬਾਅਦ ਹੋਈ ਹੈ। ਹੁਣ ਉਨ੍ਹਾ ਦੀ ਗ਼ੈਰ-ਹਾਜ਼ਰੀ ਵਿੱਚ ਇਹ ਮੁਕੱਦਮਾ ਚੱਲ ਸਕਦਾ ਹੈ। ਤਿੰਨ ਜੱਜਾਂ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ, ‘ਅਸੀਂ ਅਜਿਹੇ ਦੋਸ਼ਾਂ ਦਾ ਨੋਟਿਸ ਲੈਂਦੇ ਹਾਂ।’ ਸਰਕਾਰੀ ਵਕੀਲਾਂ ਦੀ ਟੀਮ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਤਾਕਤ ਦੀ ਵਰਤੋਂ ਕਰ ਕੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ।





