ਬਿਹਾਰ ਅਪਰਾਧ ਦੀ ਰਾਜਧਾਨੀ ਬਣਿਆ : ਰਾਹੁਲ

0
196

ਰਾਜਗੀਰ (ਬਿਹਾਰ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਬਿਹਾਰ ਵਿੱਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ ਇਹ ਸੂਬਾ ‘ਭਾਰਤ ਦੀ ਅਪਰਾਧ ਰਾਜਧਾਨੀ’ ਵਿੱਚ ਬਦਲ ਗਿਆ ਹੈ। ਨਾਲੰਦਾ ਦੇ ਰਾਜਗੀਰ ਵਿੱਚ ਸੰਵਿਧਾਨ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਭਾਰਤ-ਪਾਕਿ ਟਕਰਾਅ ਦੌਰਾਨ ਸ਼ਾਂਤੀ ਦੀ ਵਿਚੋਲਗੀ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁੱਪ ਰਹਿਣ ਲਈ ਵੀ ਤਨਜ਼ ਕੱਸਿਆ।