ਨਵੀਂ ਦਿੱਲੀ : ਏਅਰਲਾਈਨ ਸਪਾਈਸਜੈੱਟ ਦਾ ਦਿੱਲੀ ਤੋਂ ਮਹਾਰਾਸ਼ਟਰ ਦੇ ਨਾਸਿਕ ਜਾ ਰਿਹਾ ਜਹਾਜ਼ ਤਕਨੀਕੀ ਖਰਾਬੀ ਤੋਂ ਬਾਅਦ ਵੀਰਵਾਰ ਸਵੇਰੇ ਰਾਹ ਵਿਚੋਂ ਮੁੜ ਆਇਆ। ਜਹਾਜ਼ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਅਧਿਕਾਰੀ ਨੇ ਕਿਹਾ-ਜਹਾਜ਼ ਨੂੰ ਆਟੋਪਾਇਲਟ ਪ੍ਰਣਾਲੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਜਹਾਜ਼ ਰਾਹ ਵਿੱਚੋਂ ਵਾਪਸ ਆ ਗਿਆ।