26.6 C
Jalandhar
Friday, April 26, 2024
spot_img

ਜਥੇਦਾਰ ਦਾ ਹਥਿਆਰਾਂ ਬਾਰੇ ਬਿਆਨ ਸਿੱਖ ਸੱਭਿਆਚਾਰ ਦੇ ਅਨੁਕੂਲ ਨਹੀਂ : ਬਰਾੜ

ਚੰਡੀਗੜ੍ਹ. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ, ਜਿਸ ਵਿਚ ਉਹਨਾ ਸਿੱਖਾਂ ਨੂੰ ਮਾਡਰਨ ਹਥਿਆਰ ਰੱਖਣ ਦਾ ਸੰਦੇਸ਼ ਦਿੱਤਾ ਹੈ, ਅਤਿ ਮੰਦਭਾਗਾ, ਭੜਕਾਊ ਹੋਣ ਦੇ ਨਾਲ-ਨਾਲ ਇਹ ਸਾਡੇ ਅਮੀਰ ਵਿਰਸੇ ਪੰਜਾਬੀ ਅਤੇ ਸਿੱਖ ਸੱਭਿਆਚਾਰ ਦੇ ਵੀ ਅਨੁਕੂਲ ਨਹੀਂ ਹੈ |
ਸੀ ਪੀ ਆਈ ਦੇ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ਪਹਿਲਾਂ ਹੀ ਅਨੇਕਾਂ ਵਾਰ ਲਹੂ-ਲੁਹਾਨ ਹੋ ਚੁੱਕੀ ਹੈ | ਹੁਣ ਇਸ ਨੂੰ ਹਥਿਆਰ ਨਹੀਂ, ਅਮਨ ਅਤੇ ਸ਼ਾਂਤੀ ਚਾਹੀਦੀ ਹੈ | ਸਾਡੇ ਗੁਰੂਆਂ ਨੇ ਸਾਰੀ ਦੁਨੀਆ ਲਈ ਅਮਨ-ਸ਼ਾਂਤੀ, ਸਰਬੱਤ ਦੇ ਭਲੇ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਦੁਨੀਆ ਦੇ ਹਰ ਫਿਰਕੇ ਤੇ ਭਾਈਚਾਰੇ ਲਈ ਖੁੱਲ੍ਹੇ ਰੱਖੇ ਹਨ | ਸਿੱਖ ਭਾਈਚਾਰੇ ਦੀਆਂ ਸੰਸਥਾਵਾਂ ਨੇ ਦੁਨੀਆ ਦੇ ਦੇਸ਼ਾਂ ਦੀਆਂ ਜੰਗਾਂ, ਕੁਦਰਤੀ ਤਬਾਹੀਆਂ ਅਤੇ ਵੱਡੀਆਂ-ਵੱਡੀਆਂ ਮੁਸੀਬਤਾਂ ਵਿਚ ਵੀ ਲੋੜਵੰਦਾਂ ਦੀ ਸਹਾਇਤਾ ਕਰਕੇ ਨਾਮਣਾ ਖੱਟਿਆ ਹੈ | ਔਖੀਆਂ ਤੋਂ ਔਖੀਆਂ ਹਾਲਤਾਂ ਵਿਚ ਵੀ ਜਦੋਂ ਦੇਸ਼ ਅਤੇ ਵਿਦੇਸ਼ੀ ਏਜੰਸੀਆਂ ਰਾਹੀਂ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬੀਆਂ ਨੇ ਪੂਰੀ ਤਾਕਤ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਸਾਰੇ ਪੰਜਾਬ ਵਿਚ ਇਕ ਵੀ ਥਾਂ ‘ਤੇ ਫਿਰਕੂ ਦੰਗੇ ਨਹੀਂ ਹੋਣ ਦਿੱਤੇ | ਇਹ ਸਭ ਕੁਝ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਅਤੇ ਅਮਨ-ਸ਼ਾਂਤੀ ਦੇ ਸੰਦੇਸ਼ਾਂ ਕਰਕੇ ਹੀ ਹੋ ਸਕਿਆ ਹੈ | ਅੱਜ ਜਦੋਂ ਫਿਰਕੂ ਅਤੇ ਫਾਸ਼ੀ ਤਾਕਤਾਂ ਦੇਸ਼ ਦੀ ਰਾਜ ਸੱਤਾ ਦੀ ਸ਼ਹਿ ‘ਤੇ ਫਿਰਕੂ ਜ਼ਹਿਰ ਫੈਲਾ ਕੇ ਦੰਗੇ ਕਰਵਾ ਕੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਤਾਂ ਅਜਿਹੇ ਬਿਆਨ ਇਹਨਾਂ ਤਾਕਤਾਂ ਨੂੰ ਸ਼ਕਤੀ ਦੇਣ ਵਾਲੇ ਬਣ ਸਕਦੇ ਹਨ | ਪੰਜਾਬ ਨੂੰ ਇਕ ਵਾਰ ਫੇਰ ਹਿੰਸਾ ਦਾ ਮੈਦਾਨ ਬਣਾਉਣ ਦੀਆਂ ਸ਼ਕਤੀਆਂ ਸਰਗਰਮ ਹਨ | ਪਟਿਆਲਾ ਦੀਆਂ ਘਟਨਾਵਾਂ ਨੂੰ ਇਸੇ ਸੰਦਰਭ ਵਿਚ ਵੇਖਿਆ ਜਾਣਾ ਚਾਹੀਦਾ ਹੈ | ਪੰਜਾਬ ਸੀ ਪੀ ਆਈ ਤੇ ਸਾਰੀਆਂ ਅਮਨ-ਪਸੰਦ ਤਾਕਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੋਂ ਚਿੰਤਤ ਹਨ ਅਤੇ ਗਿਆਨੀ ਜੀ ਨੂੰ ਅਪੀਲ ਕਰਦੀਆਂ ਹਨ ਕਿ ਉਹ ਇਸ ਬਿਆਨ ਨੂੰ ਵਾਪਸ ਲੈ ਲੈਣ | ਪੰਜਾਬੀ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਵੀ ਉਮੀਦ ਰੱਖਦੇ ਹਨ ਕਿ ਉਹ ਅਜਿਹੇ ਬਿਆਨਾਂ ਤੋਂ ਆਪਣਾ ਵਖਰੇਵਾਂ ਪ੍ਰਗਟ ਕਰੇ ਅਤੇ ਆਪਣਾ ਪ੍ਰਭਾਵ ਵਰਤਦਿਆਂ ਹੋਇਆਂ ਗਿਆਨੀ ਜੀ ਨੂੰ ਅਜਿਹੇ ਫੱੁਟ-ਪਾਊ ਬਿਆਨਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇ |

Related Articles

LEAVE A REPLY

Please enter your comment!
Please enter your name here

Latest Articles