ਬੱਦਲ ਫਟਣ ਨਾਲ 2 ਮਜ਼ਦੂਰਾਂ ਦੀ ਮੌਤ, 7 ਲਾਪਤਾ

0
84

ਉੱਤਰਕਾਸ਼ੀ : ਲਗਾਤਾਰ ਪੈ ਰਹੇ ਮੀਂਹ ਦਰਮਿਆਨ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਯਮੁਨੋਤਰੀ ਕੌਮੀ ਸ਼ਾਹਰਾਹ ’ਤੇ ਬੜਕੋਟ ਖੇਤਰ ’ਚ ਪਾਲੀਗਾਡ ਤੇ ਓਜਰੀ ਡਾਬਰਕੋਟ ਵਿਚਾਲੇ ਸਿਲਾਈ ਬੈਂਡ ਕੋਲ ਸਨਿੱਚਰਵਾਰ ਰਾਤ ਬੱਦਲ ਫਟਣ ਕਰਕੇ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 7 ਲਾਪਤਾ ਸਨ। ਬੜਕੋਟ ਦੇ ਥਾਣਾ ਮੁਖੀ ਦੀਪਕ ਕਠੇਤ ਨੇ ਦੱਸਿਆ ਕਿ ਹੋਟਲ ਨਿਰਮਾਣ ਵਿੱਚ ਲੱਗੇ ਕੁਝ ਲੋਕ ਤੰਬੂ ਲਾ ਕੇ ਉਥੇ ਹੀ ਰਹਿ ਰਹੇ ਸਨ, ਬੱਦਲ ਫਟਣ ਕਰਕੇ ਆਏ ਤੇਜ਼ ਸੈਲਾਬ ਵਿੱਚ ਉਹ ਰੁੜ੍ਹ ਗਏ। ਇਹ ਸਾਰੇ ਲੋਕ ਨੇਪਾਲੀ ਮੂਲ ਦੇ ਦੱਸੇ ਜਾਂਦੇ ਹਨ। ਬੱਦਲ ਫਟਣ ਮਗਰੋਂ ਸਿਲਾਈ ਬੈਂਡ ਤੋਂ ਇਲਾਵਾ ਯਮੁਨੋਤਰੀ ਸ਼ਾਹਰਾਹ ਦੋ-ਤਿੰਨ ਥਾਵਾਂ ’ਤੇ ਬੰਦ ਹੋ ਗਿਆ ਹੈ, ਜਿਸ ਨੂੰ ਕੌਮੀ ਸ਼ਾਹਰਾਹ ਦੀ ਟੀਮ ਖੋਲ੍ਹਣ ਵਿੱਚ ਲੱਗੀ ਹੋਈ ਹੈ।