ਕੈਨੇਡਾ ’ਚ ਹਵਾਈ ਯਾਤਰੀ ਖੱਜਲ-ਖੁਆਰ

0
85

ਵੈਨਕੂਵਰ : ਕੈਨੇਡਾ ਵਿਚ ਵੀਰਵਾਰ ਸਵੇਰੇ ਉਪਰੋਥੱਲੀ ਮਿਲੀਆਂ ਬੰਬ ਦੀਆਂ ਧਮਕੀਆਂ ਮਗਰੋਂ ਲਗਪਗ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇਨ੍ਹਾਂ ਧਮਕੀਆਂ ਕਰਕੇ ਉਡਾਣਾਂ ਅਸਰਅੰਦਾਜ਼ ਹੋਈਆਂ ਤੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ। ਸੁਰੱਖਿਆ ਏਜੰਸੀਆਂ ਨੇ ਫੌਰੀ ਹਰਕਤ ਵਿਚ ਆਉਂਦਿਆਂ ਹਵਾਈ ਅੱਡਿਆਂ ਤੇ ਉਡਾਣਾਂ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ ਬਹੁਤੇ ਹਵਾਈ ਅੱਡਿਆਂ ਤੋਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ।
ਓਟਵਾ, ਮਾਂਟਰੀਅਲ, ਐਡਮੰਟਨ, ਵਿਨੀਪੈਗ, ਕੈਲਗਰੀ ਅਤੇ ਵੈਨਕੂਵਰ ਵਿੱਚ ਹਵਾਈ ਅੱਡਿਆਂ ’ਤੇ ਬੰਬ ਦੀਆਂ ਧਮਕੀਆਂ ਬਾਰੇ ਜਾਣਕਾਰੀ ਮਿਲੀ।